&NewLine;<p class&equals;"wp-block-paragraph"><strong>ਪ੍ਰਯਾਗਰਾਜ।<&sol;strong> ਪ੍ਰਯਾਗਰਾਜ ਡਿਵੈਲਪਮੈਂਟ ਅਥਾਰਟੀ &lpar;ਪੀ&period;ਡੀ&period;ਏ&period;&rpar; ਨੇ ਜ਼ਿਲ੍ਹੇ ਦੇ ਧੂਮਨਗੰਜ ਥਾਣਾ ਖੇਤਰ ਦੇ ਅਧੀਨ ਝਲਵਾ ਵਿਖੇ ਸਥਿਤ ਉਸ ਹਸਪਤਾਲ ਦੀ ਇਮਾਰਤ ਨੂੰ ਢਾਹੁਣ ਦੀ ਤਿਆਰੀ ਕਰ ਲਈ ਹੈ&comma; ਜਿਸ ਨੇ ਕਥਿਤ ਤੌਰ &&num;8216&semi;ਤੇ ਡੇਂਗੂ ਪੀੜਤ ਮਰੀਜ਼ ਨੂੰ ਪਲੇਟਲੈਟਸ ਦੀ ਥਾਂ ਮੌਸਮੀ ਜੂਸ ਚੜ੍ਹਾ ਦਿੱਤਾ ਸੀ। ਪੀ&period;ਡੀ&period;ਏ&period; ਵੱਲੋਂ ਗਲੋਬਲ ਹਸਪਤਾਲ ਦੀ ਮਾਲਕ ਮਾਲਤੀ ਦੇਵੀ ਨੂੰ 19 ਅਕਤੂਬਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ&comma; ਜਿਸ ਵਿੱਚ ਉਸ ਇਮਾਰਤ ਨੂੰ ਅਣਅਧਿਕਾਰਤ ਉਸਾਰੀ ਦੱਸਿਆ ਗਿਆ&comma; ਜਿਸ ਇਮਾਰਤ ਵਿੱਚ ਇਹ ਹਸਪਤਾਲ ਚੱਲ ਰਿਹਾ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਨੋਟਿਸ &&num;8216&semi;ਚ ਕਿਹਾ ਗਿਆ ਹੈ ਕਿ ਇਮਾਰਤ ਦਾ ਨਿਰਮਾਣ ਪ੍ਰਯਾਗਰਾਜ ਵਿਕਾਸ ਅਥਾਰਟੀ ਤੋਂ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਕੀਤਾ ਗਿਆ ਹੈ&comma; ਜਿਸ ਲਈ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਅਤੇ ਆਪਣਾ ਪੱਖ ਪੇਸ਼ ਕਰਨ ਲਈ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ। ਨੋਟਿਸ &&num;8216&semi;ਚ ਕਿਹਾ ਗਿਆ ਹੈ ਕਿ ਸੁਣਵਾਈ ਦੀ ਤਰੀਕ &&num;8216&semi;ਤੇ ਹਾਜ਼ਰ ਨਾ ਹੋਣ ਅਤੇ ਮਾਲਕੀ ਦੇ ਰਿਕਾਰਡ ਤੇ ਨਕਸ਼ੇ ਪੇਸ਼ ਨਾ ਕਰਨ ਕਰਕੇ ਇਮਾਰਤ ਢਾਹੁਣ ਦਾ ਹੁਕਮ ਦਿੱਤਾ ਗਿਆ ਹੈ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਸਪਤਾਲ ਨੂੰ 28 ਅਕਤੂਬਰ ਸਵੇਰੇ 11 ਵਜੇ ਤੱਕ ਇਮਾਰਤ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਹਸਪਤਾਲ &&num;8216&semi;ਚ ਕਥਿਤ ਤੌਰ &&num;8216&semi;ਤੇ ਪਲੇਟਲੈਟਸ ਦੀ ਥਾਂ ਮੌਸਮੀ ਜੂਸ ਚੜ੍ਹਾਏ ਜਾਣ ਤੋਂ ਬਾਅਦ ਮਰੀਜ਼ ਪ੍ਰਦੀਪ ਪਾਂਡੇ ਦੀ ਹਾਲਤ ਵਿਗੜ ਗਈ ਸੀ&comma; ਜਿਸ ਤੋਂ ਬਾਅਦ ਉਸ ਨੂੰ ਸ਼ਹਿਰ ਦੇ ਇੱਕ ਹੋਰ ਹਸਪਤਾਲ &&num;8216&semi;ਚ ਦਾਖਲ ਕਰਵਾਇਆ ਗਿਆ ਸੀ&comma; ਜਿੱਥੇ ਉਸ ਦੀ ਮੌਤ ਹੋ ਗਈ ਸੀ।<&sol;p>&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad35905 " id&equals;"quads-ad35905" style&equals;"float&colon;none&semi;text-align&colon;center&semi;padding&colon;0px 0 0px 0&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"4911303569"><&sol;amp-ad>&NewLine;<&sol;div>&NewLine;&NewLine;&NewLine;&NewLine;&NewLine;<p class&equals;"wp-block-paragraph">ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ &&num;8216&semi;ਤੇ ਵਾਇਰਲ ਹੋਣ ਤੋਂ ਬਾਅਦ ਉਪ-ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਦੇ ਟਵੀਟ ਤੇ ਹੁਕਮਾਂ &&num;8216&semi;ਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ &&num;8216&semi;ਚ ਆਇਆ ਅਤੇ 20 ਸਤੰਬਰ ਨੂੰ ਹਸਪਤਾਲ ਸੀਲ ਕਰ ਦਿੱਤਾ ਗਿਆ&comma; ਜਿੱਥੇ ਮਰੀਜ਼ ਨੂੰ ਕਥਿਤ ਤੌਰ &&num;8216&semi;ਤੇ ਪਲੇਟਲੈਟਸ ਦੀ ਬਜਾਏ ਮੌਸਮੀ ਜੂਸ ਚੜ੍ਹਾਇਆ ਗਿਆ। ਹਸਪਤਾਲ ਨੂੰ ਸੀਲ ਕੀਤੇ ਜਾਣ ਤੋਂ ਅਗਲੇ ਦਿਨ&comma; 21 ਸਤੰਬਰ ਨੂੰ ਪ੍ਰਯਾਗਰਾਜ ਪੁਲਿਸ ਨੇ ਨਕਲੀ ਪਲੇਟਲੈਟਸ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਅਤੇ ਇਸ ਦੇ 10 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ।<&sol;p>&NewLine;&NewLine;&NewLine;&NewLine;<p class&equals;"wp-block-paragraph">ਹਾਲਾਂਕਿ&comma; ਇਹ ਹਾਲੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਸਪਤਾਲ ਵਿੱਚ ਮਰੀਜ਼ ਨੂੰ ਮੌਸਮੀ ਜੂਸ ਚੜ੍ਹਾਇਆ ਗਿਆ ਸੀ ਜਾਂ ਨਕਲੀ ਪਲੇਟਲੈਟਸ&comma; ਕਿਉਂ ਕਿ ਨਮੂਨੇ ਦੀ ਜਾਂਚ ਦੀ ਸੀਲਬੰਦ ਰਿਪੋਰਟ ਮੋਤੀ ਲਾਲ ਨਹਿਰੂ ਮੈਡੀਕਲ ਕਾਲਜ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਅਤੇ ਚੀਫ਼ ਮੈਡੀਕਲ ਅਫ਼ਸਰ ਨੂੰ ਭੇਜੀ ਗਈ ਹੈ।<&sol;p>&NewLine;&NewLine;<&excl;-- WP QUADS Content Ad Plugin v&period; 3&period;0&period;5&period;1 -->&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div>&NewLine;<&sol;p>&NewLine;