ਭੋਪਾਲ| ਭਾਜਪਾ ਸਾਂਸਦ ਪ੍ਰਗਿਆ ਠਾਕੁਰ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਲਈ ਕਿਹਾ ਕਿ ਵਿਦੇਸ਼ੀ ਮਹਿਲਾ ਤੋਂ ਪੈਦਾ ਮੁੰਡਾ ਕਦੇ ਦੇਸ਼ਭਗਤ ਨਹੀਂ ਹੋ ਸਕਦਾ। ਰਾਹੁਲ ਵਿਦੇਸ਼ ਵਿਚ ਬੈਠ ਕੇ ਕਹਿ ਰਹੇ ਹਨ ਕਿ ਸਾਨੂੰ ਸੰਸਦ ਵਿਚ ਬੋਲਣ ਦਾ ਮੌਕਾ ਨਹੀਂ ਮਿਲ ਰਿਹਾ। ਇਸ ਤੋਂ ਵੱਧ ਸ਼ਰਮਨਾਕ ਕੁਝ ਨਹੀਂ ਹੋ ਸਕਦਾ। ਉਨ੍ਹਾਂ ਨੂੰ ਹੁਣ ਸਿਆਸਤ ਵਿਚ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ। ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ।
ਪ੍ਰਗਿਆ ਭੋਪਾਲ-ਦਾਹੋਦ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਪਹੁੰਚੀ ਸੀ। ਸੰਤ ਹਰਿਦਾਰਾਮ ਰੇਲਵੇ ਸਟੇਸ਼ਨ ‘ਤੇ 5 ਟ੍ਰੇਨਾਂ ਨੂੰ ਹਾਲਟ ਦਿੱਤਾ ਗਿਆ ਹੈ। ਸਾਂਸਦ ਸਾਧਵੀ ਪ੍ਰਗਿਆ ਨੇ ਰਾਹੁਲ ਗਾਂਧੀ ਦੀ ਦੇਸ਼ਭਗਤੀ ‘ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਸੰਸਦ ਵਿਚ ਕੰਮ ਚੰਗਾ ਹੋ ਰਿਹਾ ਹੈ।
ਸਾਰਾ ਕੁਝ ਚੰਗਾ ਹੈ ਪਰ ਕਾਂਗਰਸੀ ਲੋਕ ਸਰਕਾਰ ਚਲਾਉਣ ਨਹੀਂ ਦੇ ਰਹੇ। ਸੰਸਦ ਚੱਲਣ ਨਹੀਂ ਦੇ ਰਹੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜੇਕਰ ਇਨ੍ਹਾਂ ਦੀ ਸੰਸਦ ਚੱਲੀ ਤਾਂ ਕੰਮ ਜ਼ਿਆਦਾ ਹੋਣਗੇ। ਜ਼ਿਆਦਾ ਹੋਣਗੇ ਤਾਂ ਸਾਡੀ ਹੋਂਦ ਬਚੇਗੀ ਹੀ ਨਹੀਂ। ਉਨ੍ਹਾਂ ਦੀ ਹੋਂਦ ਖਤਮ ਹੋਣ ਦੀ ਕਗਾਰ ‘ਤੇ ਹੈ ਪਰ ਉਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੁੰਦੀ ਜਾ ਰਹੀ ਹੈ। ਰਾਹੁਲ ਗਾਂਧੀ ਆਪਣੇ ਦੇਸ਼ ਦੇ ਨੇਤਾ ਹਨ। ਤੁਹਾਨੂੰ ਜਨਤਾ ਨੇ ਚੁਣਿਆ ਹੈ। ਤੁਸੀਂ ਜਨਤਾ ਤੇ ਦੇਸ਼ ਦਾ ਅਪਮਾਨ ਕਰ ਰਹੇ ਹੋ।
ਸਾਧਵੀ ਪ੍ਰਗਿਆ ਨੇ ਕਿਹਾ ਕਿ ਤੁਸੀਂ ਭਾਰਤ ਦੇ ਨਹੀਂ ਹੋ, ਮੰਨ ਲਿਆ ਅਸੀਂ ਕਿਉਂਕਿ ਤੁਹਾਡੀ ਮਾਤਾ ਜੀ ਇਟਲੀ ਦੀ ਹੈ। ਅਸੀਂ ਨਹੀਂ ਕਿਹਾ ਇਹ ਚਾਣੱਕਯ ਨੇ ਕਿਹਾ ਹੈ ਕਿ ਵਿਦੇਸ਼ੀ ਮਹਿਲਾ ਤੋਂ ਪੈਦਾ ਹੋਇਆ ਪੁੱਤਰ ਕਦੇ ਦੇਸ਼ਭਗਤ ਨਹੀਂ ਹੋ ਸਕਦਾ। ਇਹ ਰਾਹੁਲ ਗਾਂਧੀ ਨੇ ਤੈਅ ਕਰ ਦਿੱਤਾ ਹੈ ਕਿਉਂਕਿ ਭਾਰਤ ਦੀ ਸੰਸਦ ਤੇ ਜਨਤਾ ਨੇ ਤੁਹਾਨੂੰ ਸਾਂਸਦ ਚੁਣਿਆ ਹੈ। ਇੰਨੇ ਸਾਲਾਂ ਤੱਕ ਕਾਂਗਰਸ ਦੀ ਸਰਕਾਰ ਰਹੀ। ਤੁਸੀਂ ਦੇਸ਼ ਨੂੰ ਖੋਖਲਾ ਕਰ ਦਿੱਤਾ।