ਜਲੰਧਰ . ਸ਼ਹਿਰ ਵਿਚ ਜਿੱਥੇ ਕੂੜੇ ਨੂੰ ਲੈ ਕੇ ਰਾਜਨੀਤੀ ਗਰਮਾਈ ਹੋਈ ਹੈ, ਉੱਥੇ ਹੀ ਸੀਵਰੇਜ ਜਾਮ ਦੀ ਸਮੱਸਿਆ ਨੂੰ ਲੈ ਕੇ ਨਾਰਥ ਵਿਧਾਨ ਸਭਾ ਖੇਤਰ ਦੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਤੇ ਕਾਂਗਰਸੀ ਕੌਸਲਰ ਰੀਟਾ ਸ਼ਰਮਾ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਗਾ ਦਿੱਤੇ ਗਏ ਹਨ। ਜਿਸ ਤੋਂ ਸਾਫ ਹੈ ਕਿ ਲੋਕ ਨਿਗਮ ਦੀਆਂ ਸਮੱਸਿਆਵਾਂ ਤੋਂ ਤੰਗ ਆਉਣ ਲੱਗੇ ਹਨ।
ਵਿਧਾਇਕ ਤੇ ਕੌਂਸਲਰ ਦੇ ਲਾਪਤਾ ਹੋਣ ਸਬੰਧੀ ਇਹ ਪੋਸਟਰ ਵਾਰਡ ਨੰਬਰ 54 ਦੇ ਤਹਿਤ ਰਸਤਾ ਮੁਹੱਲਾ ਵਿਚ ਲੱਗੇ ਹਨ ਜਿੱਥੇ ਕੀ ਸੀਵਰੇਜ ਦੀ ਸਮੱਸਿਆ ਬਹੁਤ ਲੰਮੇ ਸਮੇਂ ਤੋਂ ਹੈ। ਇਲਾਕਾ ਵਾਸੀ ਹਰਪ੍ਰੀਤ, ਲਲਿਤ ਗੁਪਤਾ, ਨੀਰਜ ਗੁਪਤਾ, ਅਜੈ, ਅਸ਼ਵਨੀ ਮਨਚੰਦਾ, ਰਾਜੇਸ਼ ਇਤਿਯਾਦ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਇਲਾਕੇ ਦੇ ਵਿਧਾਇਕ ਤੇ ਕੌਸਲਰ ਨੂੰ ਕਈ ਵਾਰ ਸੂਚਨਾ ਦਿੱਤੀ ਗਈ ਹੈ ਪਰ ਉਹਨਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਸਾਰੇ ਸੀਵਰੇਜ ਓਵਰਫਲੋ ਹੋ ਰਹੇ ਹਨ ਤੇ ਗਲੀਆਂ ਵਿਚ ਪਾਣੀ ਖੜ੍ਹਾ ਹੋ ਰਿਹਾ ਹੈ। ਲੋਕਾਂ ਨੇ ਵਿਧਾਇਕ ਤੇ ਕੌਂਸਲਰ ਦੇ ਪੋਸਟਰ ਲਾ ਕੇ ਨਾਅਰੇਬਾਜ਼ੀ ਕੀਤੀ।
(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ www.fb.com/jalandharbulletin ਪੇਜ ਲਾਇਕ ਕਰੋ ਅਤੇ ਫੇਸਬੁਕ ਗਰੁੱਪ https://bit.ly/3diTrmP ਨਾਲ ਜੁੜੋ)