ਜਲੰਧਰ, 12 ਫਰਵਰੀ | ਮਸ਼ਹੂਰ ਪਾਲੀਵੁੱਡ ਸਟਾਰ ਬੀਨੂੰ ਢਿੱਲੋਂ ਅੱਜ ਅਰਬਨ ਅਸਟੇਟ ਸਥਿਤ ਰਿਗਰ ਬਾਕਸ ਜਿਮਨੇਜ਼ੀਅਮ ਪਹੁੰਚੇ, ਜਿਥੇ ਉਨ੍ਹਾਂ ਨੇ ਦੋਸਤਾਂ ਨਾਲ ਸਰੀਰਕ ਸਿਖਲਾਈ ‘ਤੇ ਕੁਝ ਸਮਾਂ ਬਿਤਾਇਆ। ਬੀਨੂੰ ਢਿੱਲੋਂ ਨੇ ਵੱਖ-ਵੱਖ ਕਰਾਸਫਿੱਟ ਸਿਖਲਾਈਆਂ ਕੀਤੀਆਂ ਅਤੇ ਦਿੱਤੇ ਗਏ ਸਮੇਂ ਤੋਂ ਪਹਿਲਾਂ ਵਰਕਆਊਟ ਸ਼ਡਿਊਲ ਨੂੰ ਚੰਗੀ ਤਰ੍ਹਾਂ ਪੂਰਾ ਕੀਤਾ। ਉਨ੍ਹਾਂ ਨੇ ਆਪਣੀ ਕਾਬਲੀਅਤ ਅਤੇ ਸਟੈਮਿਨੇ ਨਾਲ ਜਿਮ ਕੋਚ ਨੂੰ ਹੈਰਾਨ ਕਰ ਦਿੱਤਾ।

ਜਿਮ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਲਈ ਸਰੀਰਕ ਸਿਖਲਾਈ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਲੋਕ ਖੁਸ਼ਹਾਲ ਅਤੇ ਸਿਹਤਮੰਦ ਜੀਵਨ ਜਿਊਣ ਲਈ ਸਰੀਰਕ ਗਤੀਵਿਧੀਆਂ ਨੂੰ ਅਪਣਾ ਕੇ ਫਾਇਦਾ ਉਠਾ ਸਕਦੇ ਹਨ। ਤੰਦਰੁਸਤ ਸਰੀਰ ਅਤੇ ਸਿਹਤਮੰਦ ਦਿਮਾਗ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ, ਇਸ ਲਈ ਹਰ ਵਿਅਕਤੀ ਨੂੰ ਰੋਜ਼ਾਨਾ ਕੋਈ ਨਾ ਕੋਈ ਸਰੀਰਕ ਗਤੀਵਿਧੀ ਅਪਣਾਉਣੀ ਚਾਹੀਦੀ ਹੈ।

ਇਸ ਦੌਰਾਨ ਰਿਗਾਰ ਬਾਕਸ ਜਿਮ ਨੇ ਬੀਨੂੰ ਢਿੱਲੋਂ ਨੂੰ ਲਾਈਫ ਟਾਈਮ ਮੈਂਬਰਸ਼ਿਪ ਵੀ ਦਿੱਤੀ। ਬੀਨੂੰ ਢਿੱਲੋਂ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਜਦੋਂ ਵੀ ਜਲੰਧਰ ਆਉਣਗੇ ਤਾਂ ਵਰਕਆਊਟ ਲਈ ਰਿਗਰ ਬਾਕਸ ਜਿਮ ਜ਼ਰੂਰ ਜਾਣਗੇ।