ਅੰਮ੍ਰਿਤਸਰ | ਪਿੰਡ ਭਕਨਾ ਵਿਚ ਪੁਲਿਸ ਤੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਵਿਚਾਲੇ ਗੋਲੀਬਾਰੀ ਲਗਾਤਾਰ ਜਾਰੀ ਹੈ। ਏਜੀਟੀਐੱਫ ਵਲੋਂ ਲਗਾਤਾਰ ਗੈਂਗਸਟਰਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਗੈਂਗਸਟਰ ਵੀ ਏਕੇ 47 ਨਾਲ ਏਜੀਟੀਐੱਫ ਤੇ ਪੁਲਿਸ ਉਤੇ ਗੋਲੀਆਂ ਚਲਾ ਰਹੇ ਹਨ

ਪੁਲਿਸ ਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਗੋਲੀਆਂ ਚੱਲ ਰਹੀਆਂ ਹਨ। ਗੋਲੀਆਂ ਦੀ ਆਵਾਜ਼ ਸੁਣ ਕੇ ਸਾਰੇ ਪਿੰਡ ਦੇ ਲੋਕ ਡਰੇ ਸਹਿਮੇ ਪਏ ਹਨ। ਪੁਲਿਸ ਤੇ ਗੈਂਗਸਟਰਾਂ ਵਿਚਾਲੇ ਇਹ ਗੋਲੀਬਾਰੀ ਲਗਭਗ 3 ਘੰਟਿਆਂ ਤੋਂ ਚੱਲ ਰਹੀ ਹੈ।

ਪੁਲਿਸ ਵਲੋਂ ਜਗਰੂਪ ਰੂਪਾ ਤੇ ਮੰਨੂ ਕੁੱਸਾ ਦਾ ਐਨਕਾਊਂਟਰ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹਨਾਂ ਵਿਚੋਂ ਇਕ ਗੈਂਗਸਟਰ ਦੀ ਮੌਤ ਹੋ ਗਈ ਹੈ। ਜਦੋਂਕਿ ਦੂਜੇ ਗੈਂਗਸਟਰ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ। ਇਹ ਸਾਰੇ ਗੈਂਗਸਟਰ ਸਿੱਧੂ ਮੂਸੇਵਾਲਾ ਦੇ ਕਾਤਲ ਹਨ।

ਗੈਂਗਸਟਰਾਂ ਤੇ ਪੁਲਿਸ ਵਿਚਾਲੇ ਫਾਇਰਿੰਗ ਦੌਰਾਨ ਦੋ ਪੁਲਿਸ ਵਾਲਿਆਂ ਦੇ ਜਖਮੀ ਹੋਣ ਦੀ ਵੀ ਖਬਰ ਹੈ। ਦੋਵੇਂ ਪੁਲਿਸ ਵਾਲੇ ਪੱਟਾਂ ਵਿਚ ਗੋਲੀ ਲੱਗਣ ਤੋਂ ਬਾਅਦ ਅਮਨਦੀਪ ਹਸਪਤਾਲ ਦਾਖਲ ਕਰਵਾਏ ਗਏ ਹਨ।

ਅੰਮ੍ਰਿਤਸਰ ਦੇ ਭਕਨਾ ਪਿੰਡ ਵਿਚ ਹਾਲੇ ਵੀ ਗੋਲੀਬਾਰੀ ਹੋ ਰਹੀ ਹੈ। ਗੈਂਗਸਟਰ ਪੁਲਿਸ ਵਾਲਿਆਂ ਤੇ ਏਕੇ 47 ਨਾਲ ਫਾਰਿੰਗ ਕਰ ਰਹੇ ਹਨ। ਇਕ ਗੈਂਗਸਟਰ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ, ਜਦੋਂਕਿ ਦੂਜੇ ਗੈਂਗਸਟਰ ਦੀ ਮੌਤ ਦੀ ਅਜੇ ਪੁਸ਼ਟੀ ਨਹੀਂ ਹੋਈ।

29 ਮਈ ਨੂੰ ਜਦੋਂ ਸਿੱਧੂ ਉਪਰ ਗੋਲੀਆਂ ਚਲਾਉਣ ਵਾਲਿਆਂ ਵਿਚ ਇਹ ਦੋਵੇ ਸ਼ਾਮਲ ਸੀ। ਪੁਲਿਸ ਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ ਹੋਈ ਹੈ।

ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਇਹ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਵਲੋਂ ਕਈ ਦਿਨਾਂ ਤੋਂ ਇਨ੍ਹਾਂ ‘ਤੇ ਤਿੱਖੀ ਨਜ਼ਰ ਰੱਖੀ ਹੋਈ ਸੀ। ਅੱਜ ਜਦੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਗੈਂਗਸਟਰਾਂ ਵਿਚਾਲੇ ਫਾਈਰਿੰਗ ਹੋ ਗਈ।