ਜਲੰਧਰ . ਪੁਲਿਸ ਵੱਲੋ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਲੋਕ ਸ਼ਰੇਆਮ ਸੜਕਾ ਉਤੇ ਘੁੰਮ ਰਹੇ ਹਨ। ਇਸ ਮੌਕੇ ਪੁਲਿਸ ਵੱਲੋ ਸਖਤੀ ਨਾਲ ਲੋਕਾਂ ਨੂੰ ਅੰਦਰ ਵਾੜਿਆ ਜਾ ਰਿਹਾ ਹੈ।ਇਸ ਦੌਰਾਨ ਇਕ ਵੀਡਿਉ ਵਾਇਰਲ ਹੋ ਰਹੀ ਹੈ ਜਿਸ ਇਕ ਮਹਿਲਾ ਐਕਟਵਾ ਸਵਾਰ ਨੇ ਪੁਲਿਸ ਕਰਮਚਾਰੀ ਨਾਲ ਬਦਸਲੂਕੀ ਕੀਤੀ ਹੈ। ਇਸ ਤੋਂ ਇਲਾਵਾ ਮਹਿਲਾ ਨੇ ਪੁਲਿਸ ਕਰਮਚਾਰੀ ਨੂੰ ਟੱਕਰ ਵੀ ਮਾਰ ਦਿੱਤੀ ਹੈ। ਇਹ ਸਾਰਾ ਕੁੱਝ ਵੀਡਿਉ ਵਿਚ ਦਿਖਾਈ ਦੇ ਰਿਹਾ ਹੈ। ਕੋਰੋਨਾ ਦੇ ਖਿਲਾਫ ਲੜਾਈ ਵਿਚ ਪੰਜਾਬ ਪੁਲਿਸ ਮੁਸਤੈਦੀ ਨਾਲ ਖੜ੍ਹੀ ਹੈ। ਕਾਨੂੰਨ ਦਾ ਪਾਲਣ ਕਰਵਾਉਣ ਦੇ ਇਲਾਵਾ ਗਰੀਬ,ਜਰੂਰਤਮੰਦ ਲੋਕਾ ਦੀ ਮਦਦ ਕਰ ਰਹੀ ਹੈ ਦੂਜੇ ਪਾਸੇ ਮੀਡੀਆ ਉਤੇ ਕੁੱਝ ਵੀਡਿਉ ਵਾਇਰਲ ਹੋ ਰਹੀਆ ਹਨ। ਜਿਸ ਵਿਚ ਪੁਲਿਸ ਕਰਮਚਾਰੀਆ ਵੱਲੋ ਕੁੱਟਮਾਰ ਕੀਤੀ ਜਾ ਰਹੀ ਹੈ। ਹੁਣ ਕੈਪਟਨ ਸਰਕਾਰ ਵੀਡਿਉ ਜਾਰੀ ਕਰ ਕੇ ਪੁਲਿਸ ਦੀ ਛਵੀ ਨੂੰ ਸੁਧਾਰਨ ਲੱਗੀ ਹੋਈ ਹੈ। ਮੈਡੀਕਲ ਸਟਾਫ, ਪੁਲਿਸ ਕਰਮਚਾਰੀ ਸਾਡੀ ਸੁਰੱਖਿਆ ਲਈ ਆਪਣੀ ਜਾਨ ਖਤਰੇ ਵਿਚ ਪਾ ਕੇ ਡਿਊਟੀ ਕਰ ਰਹੀ ਹੈ। ਇਸ ਕਰਕੇ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਦੇਣਾ ਚਾਹੀਦਾ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।