ਨਵੀਂ ਦਿੱਲੀ. ਕੋਰੋਨਾ ਸੰਕਟ ਦੇਸ਼ ਵਿੱਚ ਵੱਧਦਾ ਜਾ ਰਿਹਾ ਹੈ। ਇਸਨੂੰ ਲੈ ਕੇ ਪੀਐਮ ਮੋਦੀ ਚੌਥੀ ਵਾਰ ਕਲ ਸਵੇਰੇ 10 ਵਜ੍ਹੇ ਇਕ ਵਾਰ ਫਿਰ ਲੋਕਾਂ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਮੋਦੀ ਚਾਰ ਵਾਰ ਕੋਰੋਨਾ ਸੰਕਟ ਨੂੰ ਲੈ ਕੇ ਲੋਕਾਂ ਨੂੰ ਆਪਣਾ ਸੰਦੇਸ਼ ਦੇ ਚੁੱਕੇ ਹਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਵਿੱਚ 21 ਦਿਨ ਲਈ ਲਾਕਡਾਊਨ ਕੀਤਾ ਸੀ। ਜੋ ਕਲ 14 ਅਪ੍ਰੈਲ ਨੂੰ ਖਤਮ ਹੋ ਜਾਵੇਗਾ।

ਪੀਐਮ ਮੋਦੀ ਹੁਣ ਚੋਥੀ ਵਾਰ ਕਲ ਸਵੇਰੇ ਲੋਕਾਂ ਨੂੰ ਕੋਰੋਨਾ ਨੂੰ ਲੈ ਕੇ ਸਰਕਾਰ ਦੀ ਅਗਲੀ ਰਣਨੀਤੀ ਬਾਰੇ ਦੱਸ ਸਕਦੇ ਹਨ। ਜਿਸ ਵਿੱਚ ਲਾਕਡਾਊਨ ਵਧਾਉਣ ਦਾ ਫੈਸਲਾ ਵੀ ਸਾਹਮਣੇ ਆਉਣ ਦੀ ਪੂਰੀ ਸੰਭਾਵਨਾ ਹੈ। ਦੇਸ਼ ਵਿਆਪੀ ਬੰਦ ਨੂੰ ਵਧਾਉਣ ਲਈ ਸ਼ਨੀਵਾਰ (11 ਅਪ੍ਰੈਲ) ਨੂੰ ਹੋਈ ਇਕ ਅਹਿਮ ਬੈਠਕ ਵਿਚ, ਜ਼ਿਆਦਾਤਰ ਰਾਜਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੋ ਹਫ਼ਤਿਆਂ ਲਈ ਲਾਕਡਾਊਨ ਵਧਾਉਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਕੇਂਦਰ ਇਸ ਮੁੱਦੇ ‘ਤੇ ਵਿਚਾਰ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਦੀ ਰਾਇ ਲਈ ਸੀ ਕਿ ਕੀ ਸੰਕਰਮਣ ਰੋਕਣ ਲਈ 14 ਅਪ੍ਰੈਲ ਤੋਂ ਬਾਅਦ ਲਾਕਡਾਊਨ ਵਿੱਚ ਵਾਧਾ ਕੀਤਾ ਜਾਵੇ ? ਇਹ ਵੀ ਸਾਹਮਣੇ ਆਇਆ ਹੈ ਕਿ ਕੇਂਦਰ ਸਰਕਾਰ ਨੇ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਅਤੇ ਸਬੰਧਤ ਏਜੰਸੀਆਂ ਨਾਲ ਵੀ ਸਲਾਹ ਮਸ਼ਵਰਾ ਕੀਤਾ ਹੈ।

ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।