ਫਿਲੌਰ| ਪਟਿਆਲਾ ਤੋਂ ਫਿਲੌਰ ਆਈ ਫੈਮਿਲੀ ਨਾਲ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇਥੇ ਬਬਲੂ ਨਾਂ ਦੇ ਬੰਦੇ ਉਪਰੋਂ ਟਿੱਪਰ ਲੰਘਣ ਨਾਲ ਉਸਦੀ ਮੌਤ ਦੀ ਖਬਰ ਸਾਹਮਣੇ ਆਈ ਹੈ।
ਮ੍ਰਿਤਕ ਬਬਲੂ ਦੀ ਪਤਨੀ ਰਾਣੀ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਲੜਕੇ ਦੀ ਮੰਗਣੀ ਕਰਨ ਲਈ ਪਟਿਆਲਾ ਤੋਂ ਆਪਣੇ ਰਿਸ਼ਤੇਦਾਰਾਂ ਨਾਲ ਫਿਲੌਰ ਨੂੰ ਮਹਿੰਦਰਾ ਕਾਰ ‘ਚ ਸਵਾਰ ਹੋ ਕੇ ਆਈ ਸੀ।
ਫਿਲੌਰ ਪੁੱਜਦਿਆਂ ਹੀ ਉਨ੍ਹਾਂ ਨੇ ਇੱਥੇ ਰਹਿੰਦੇ ਇਕ ਹੋਰ ਰਿਸ਼ਤੇਦਾਰ ਵਿਜੇ ਨੂੰ ਵੀ ਆਪਣੇ ਨਾਲ ਲੈ ਲਿਆ। ਪ੍ਰੋਗਰਾਮ ਵਾਲੀ ਥਾਂ ‘ਤੇ ਪੁੱਜਣ ਤੋਂ ਬਾਅਦ ਉਸ ਦਾ ਰਿਸ਼ਤੇਦਾਰ ਵਿਜੇ ਆਪਣੀਆਂ ਹੀ ਔਰਤਾਂ ਵੱਲ ਗੰਦੀਆਂ ਨਜ਼ਰਾਂ ਨਾਲ ਦੇਖਦਾ ਹੋਇਆ ਗੰਦੇ ਇਸ਼ਾਰੇ ਕਰਦਾ ਰਿਹਾ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜਦੋਂ ਉਹ ਕਾਰ ‘ਚ ਵਾਪਸ ਜਾ ਰਹੇ ਸਨ ਤਾਂ ਵਿਜੇ ਨੇ ਮੁੜ ਛੇੜਛਾੜ ਸ਼ੁਰੂ ਕਰ ਦਿੱਤੀ।
ਜਦੋਂ ਉਸ ਦੇ ਪਤੀ ਬਬਲੂ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਦੋਵਾਂ ਵਿਚਾਲੇ ਲੜਾਈ ਹੋ ਗਈ। ਉਨ੍ਹਾਂ ਦੀ ਗੱਡੀ ਦੇ ਪਿੱਛੇ ਇਕ ਟਿੱਪਰ ਆ ਰਿਹਾ ਸੀ, ਜਿਵੇਂ ਹੀ ਟਿੱਪਰ ਗੱਡੀ ਨੇੜੇ ਪੁੱਜਾ ਤਾਂ ਵਿਜੇ ਨੇ ਬਬਲੂ ਨੂੰ ਚੱਲਦੀ ਗੱਡੀ ‘ਚੋਂ ਧੱਕਾ ਦੇ ਕੇ ਸੜਕ ਵਿਚਾਲੇ ਸੁੱਟ ਦਿੱਤਾ। ਪਿੱਛਿਓਂ ਆ ਰਹੇ ਟਿੱਪਰ ਨੇ ਉਸ ਦੇ ਪਤੀ ਨੂੰ ਲਪੇਟ ‘ਚ ਲੈ ਲਿਆ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।