ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ| ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਘਰਾਂ ਅਤੇ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਲਈ ਨਵੀਂ ਸਕੀਮ ‘ਮੇਰਾ ਘਰ ਮੇਰੇ ਨਾਮ’ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਲਾਲ ਲਕੀਰ ਵਾਲੇ ਘਰਾਂ ਅਤੇ ਜ਼ਮੀਨਾਂ ਦੀ ਰਜਿਸਟਰੀ ਬਣੇਗੀ।

ਦੱਸ ਦਈਏ ਕਿ ਲਾਲ ਲਕੀਰ ਵਾਲੇ ਘਰਾਂ ਅਤੇ ਜ਼ਮੀਨਾਂ ਦੀ ਪਹਿਲਾਂ ਰਜਿਸਟਰੀ ਨਹੀਂ ਬਣਦੀ ਸੀ, ਜਿਸ ਕਾਰਨ ਲੋਕਾਂ ਨੂੰ ਮਾਲਕੀ ਹੱਕ ਨਹੀਂ ਸੀ ਮਿਲਦਾ ਪਰ ਹੁਣ ਸਰਕਾਰ ਨੇ ਇਨ੍ਹਾਂ ਜ਼ਮੀਨਾਂ ਅਤੇ ਘਰਾਂ ਦੀ ਰਜਿਸਟਰੀਆਂ ਬਣਾਉਣ ਲਈ ‘ਮੇਰੀ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ ਨਾਭਾ ਦੇ ਪਿੰਡ ਅਚਲ ਤੋਂ ਕੀਤੀ ਗਈ। ਸਰਕਾਰ ਡਰੋਨ ਰਾਹੀਂ ਅਜਿਹੇ ਘਰਾਂ ਅਤੇ ਜ਼ਮੀਨਾਂ ਦਾ ਨਕਸ਼ਾ ਤਿਆਰ ਕਰੇਗੀ, ਜੋ ਲਾਲ ਲਕੀਰ ਅੰਦਰ ਆਉਂਦੇ ਹਨ। ਹੁਣ ਲਾਲ ਲਕੀਰ ਵਾਲੇ ਘਰਾਂ ਦੀ ਰਜਿਸਟਰੀਆਂ ਬਣਨਗੀਆਂ ਅਤੇ ਉਨ੍ਹਾਂ ‘ਤੇ ਲੋਨ ਵੀ ਮਿਲਿਆ ਕਰੇਗਾ, ਜਿਸ ਦਾ ਸਿਧਾ ਫਾਇਦਾ ਤੁਹਾਨੂੰ ਹੋਵੇਗਾ।