<p><strong>ਲੁਧਿਆਣਾ&comma; 21 ਨਵੰਬਰ &vert;<&sol;strong> ਬੀਤੇ ਦਿਨ ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਵਿਚ ਇੱਕ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ। ਹਾਲਤ ਵਿਗੜਨ ਕਾਰਨ ਉਸ ਦਾ ਸਾਹ ਰੁਕ ਗਿਆ। ਸਿਰਫ਼ ਗਰਦਨ ਅਤੇ ਬਾਹਾਂ ਵਿਚ ਨਬਜ਼ ਸੀ। ਉਸ ਸਮੇਂ ਟਰੇਨ &&num;8216&semi;ਚ ਮੌਜੂਦ ਇਕ ਮਹਿਲਾ ਯਾਤਰੀ ਡਾਕਟਰ ਸੀ&comma; ਜਿਸ ਨੇ ਬਿਨਾਂ ਕਿਸੇ ਦੇਰੀ ਦੇ ਤੁਰੰਤ ਮਰੀਜ਼ ਯਾਤਰੀ ਨੂੰ ਸੀ&period;ਪੀ&period;ਆਰ&period; ਦਿੱਤੀ। 35 ਸਕਿੰਟ ਦੀ CPR ਦੇਣ ਤੋਂ ਬਾਅਦ ਮਰੀਜ਼ ਦੀਆਂ ਬਾਹਾਂ ਅਤੇ ਲੱਤਾਂ ਹਿੱਲਣ ਲੱਗੀਆਂ। 12 ਹੋਰ ਸਕਿੰਟਾਂ ਲਈ ਸੀਪੀਆਰ ਦਿੱਤੀ ਗਈ&comma; ਜਿਸ ਤੋਂ ਬਾਅਦ ਮਰੀਜ਼ ਉੱਠ ਕੇ ਬੈਠ ਗਿਆ। ਕੁਝ ਦੂਰੀ &&num;8216&semi;ਤੇ ਰੇਵਾੜੀ ਸਟੇਸ਼ਨ &&num;8216&semi;ਤੇ ਮਰੀਜ਼ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ&comma; ਜਿੱਥੇ ਹੁਣ ਉਸ ਦੀ ਹਾਲਤ ਕੁਝ ਬਿਹਤਰ ਹੈ।<&sol;p>&NewLine;<p>ਜਾਣਕਾਰੀ ਅਨੁਸਾਰ ਸ਼੍ਰੀ ਬਾਲਾਜੀ ਸੇਵਾ ਸੰਘ ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਇੱਕ ਜਥਾ ਅੰਮ੍ਰਿਤਸਰ-ਅਜਮੇਰ ਐਕਸਪ੍ਰੈਸ ਰਾਹੀਂ ਮਹਿੰਦੀਪੁਰ ਬਾਲਾਜੀ ਤੋਂ ਵਾਪਸ ਆ ਰਿਹਾ ਸੀ। ਇਸੇ ਡੱਬੇ ਵਿਚ ਕਪੂਰਥਲਾ ਦਾ ਸਵਾਮੀ ਪ੍ਰਸਾਦ ਆਪਣੇ ਪਰਿਵਾਰ ਸਮੇਤ ਖਾਟੂ ਸ਼ਿਆਮ ਦੇ ਦਰਸ਼ਨ ਕਰ ਕੇ ਵਾਪਸ ਆ ਰਿਹਾ ਸੀ। ਜਦੋਂ ਟਰੇਨ ਚਰਖੀ ਦਾਦਰੀ ਪਹੁੰਚੀ ਤਾਂ ਸਵਾਮੀ ਪ੍ਰਸਾਦ ਬਾਥਰੂਮ &&num;8216&semi;ਚ ਜਾ ਕੇ ਉਥੇ ਹੀ ਡਿੱਗ ਪਏ। ਇਸ ਤੋਂ ਬਾਅਦ ਪਰਿਵਾਰ &&num;8216&semi;ਚ ਹਫੜਾ-ਦਫੜੀ ਮਚ ਗਈ।<br &sol;>&NewLine;ਦੂਜੇ ਪਾਸੇ ਸ਼੍ਰੀ ਬਾਲਾਜੀ ਸੇਵਾ ਸੰਘ ਦੇ ਸ਼ਰਧਾਲੂਆਂ ਦੇ ਜਥੇ ਵਿਚ ਲੇਡੀ ਡਾਕਟਰ ਈਸ਼ਾ ਭਾਰਦਵਾਜ ਵੀ ਸ਼ਾਮਲ ਸਨ।<&sol;p>&NewLine;<p>ਡਾਕਟਰ ਈਸ਼ਾ ਨੇ ਤੁਰੰਤ ਮਰੀਜ਼ ਕੋਲ ਪਹੁੰਚ ਕੇ ਚੈੱਕਅਪ ਕੀਤਾ। ਡਾਕਟਰ ਈਸ਼ਾ ਨੇ ਦੱਸਿਆ ਕਿ ਮਰੀਜ਼ ਨੇ ਨੱਕ ਰਾਹੀਂ ਸਾਹ ਲੈਣਾ ਬੰਦ ਕਰ ਦਿੱਤਾ ਸੀ। ਉਸ ਦੀ ਜੀਭ ਬਾਹਰ ਆ ਗਈ ਸੀ ਪਰ ਉਸ ਦੀ ਗਰਦਨ ਅਤੇ ਬਾਹਾਂ ਵਿਚ ਨਬਜ਼ ਸੀ। ਇਸ ਲਈ ਮੈਂ ਉਸ ਨੂੰ ਸੀ&period;ਪੀ&period;ਆਰ&period; ਦਿੱਤੀ। 35 ਸਕਿੰਟਾਂ ਬਾਅਦ ਮਰੀਜ਼ ਨੇ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਥੋੜ੍ਹਾ ਜਿਹਾ ਹਿਲਾਇਆ।<&sol;p>&NewLine;<p>ਇਸ ਤੋਂ ਬਾਅਦ 12 ਸੈਕਿੰਡ ਹੋਰ CPR ਦੇਣ ਤੋਂ ਬਾਅਦ ਮਰੀਜ਼ ਉੱਠ ਕੇ ਬੈਠ ਗਿਆ। ਡੱਬੇ ਵਿਚ ਬੈਠੇ ਸਾਰੇ ਯਾਤਰੀਆਂ ਨੇ ਤਾੜੀਆਂ ਵਜਾਈਆਂ ਅਤੇ ਮਰੀਜ਼ ਦੀ ਜਾਨ ਬਚਾਉਣ ਲਈ ਡਾਕਟਰ ਈਸ਼ਾ ਦਾ ਧੰਨਵਾਦ ਕੀਤਾ। ਇੰਨਾ ਹੀ ਨਹੀਂ ਯਾਤਰੀਆਂ ਨੇ ਚਲਦੀ ਟਰੇਨ &&num;8216&semi;ਚ ਹੀ ਡਾ&period; ਈਸ਼ਾ ਭਾਰਦਵਾਜ ਨੂੰ ਸਨਮਾਨਿਤ ਵੀ ਕੀਤਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;