ਪਟਿਆਲਾ. ਕਸਬਾ ਭਾਦਸੋਂ ਦੇ ਰਹਿਣ ਵਾਲੇ ਸੁਧੀਰ ਸ਼ਰਮਾ (61) ਅਤੇ ਉਹਨਾਂ ਦੀ ਧੀ ਪੂਜਾ ਸ਼ਰਮਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸੁਧੀਰ ਸ਼ਰਮਾ ਲੰਡਨ ਦੇ ਹੀਥਰੋ ਹਵਾਈ ਅੱਡੇ ਤੇ ਇਮਿਗ੍ਰੇਸ਼ਨ ਵਿੱਚ ਫ੍ਰੰਟਲਾਈਨ ਅਧਿਕਾਰੀ ਵਜੋਂ ਕੰਮ ਕਰਦੇ ਸਨ ਅਤੇ ਉਹਨਾਂ ਦੀ ਧੀ ਫਾਰਮਾਸਿਸਟ ਸੀ। ਜਿਵੇਂ ਹੀ ਇਹ ਖਬਰ ਪਟਿਆਲਾ ਦੇ ਭਾਦਸੋ ਕਸਬੇ ਪਹੁੰਚੀ ਤਾਂ ਉੱਥੇ ਸੋਗ ਦੀ ਲਹਿਰ ਫੈਲ ਗਈ।

ਸੁਧੀਰ ਸ਼ਰਮਾ ਚਾਰ ਦਹਾਕੇ ਪਹਿਲਾਂ ਨਾਭਾ ਦੇ ਰਿਪੁਦਮਨ ਕਾਲੇਜ਼ ਤੋਂ ਗ੍ਰੇਜੁਏਸ਼ਨ ਕਰਨ ਉਪਰਾਂਤ ਬਰਤਾਨੀਆਂ ਜਾ ਕੇ ਵੱਸ ਗਏ ਸਨ। ਉਹ ਪਟਿਆਲਾ ਦੇ ਪ੍ਰਸ਼ਿੱਧ ਕਾਰੋਬਾਰੀ ਸ਼ਰਮਾ ਟੈਂਟ ਵਾਲੇ ਸ਼ਿਵ ਨੰਦਨ ਸ਼ਰਮਾ ਦੇ ਵੱਡੇ ਪੁੱਤਰ ਸਨ। ਸੁਧੀਰ ਸ਼ੁਰੂ ਤੋਂ ਹੀ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਹੋਣ ਕਾਰਨ ਹਰਮਨ ਪਿਆਰੇ ਸਨ।

ਉਹਨਾਂ ਦੀ ਬੇਟੀ ਪੂਜਾ ਸ਼ਰਮਾ ਨੂੰ ਉਹਨਾਂ ਵਿੱਚ ਕੋਰੋਨਾ ਦੇ ਲੱਛਣ ਦਿਖੇ ਤਾਂ ਉਹ ਉਹਨਾਂ ਨੂੰ ਹਸਪਤਾਲ ਲੈ ਕੇ ਗਈ। ਜਿੱਥੇ ਉਹਨਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਸੁਧੀਰ ਸ਼ਰਮਾ ਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ। ਉਹਨਾਂ ਦੇ ਪਰਿਵਾਰ ਤੇ ਉਦੋਂ ਦੁਖਾਂ ਦਾ ਪਹਾੜ ਟੁੱਟ ਪਿਆ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਪਿਤਾ ਦਾ ਇਲਾਜ਼ ਕਰ ਰਹੀ ਧੀ ਪੂਜਾ ਸ਼ਰਮਾ ਦੀ ਵੀ ਕੋਰੋਨਾ ਨਾਲ ਮੋਤ ਹੋ ਗਈ।

ਸੁਧੀਰ ਸ਼ਰਮਾ ਦੀ ਪਤਨੀ ਸ਼ਾਂਤੀ ਸ਼ਰਮਾ ਲੰਦਨ ਦੀ ਰਿਟਾਇਰਡ ਰੈਵੇਨਿਉ ਅਫਸਰ ਹੈ ਤੇ ਪੁੱਤਰ ਅਮਨ ਸ਼ਰਮਾ ਆਪਣੀ ਪਤਨੀ ਸਮੇਤ ਅਮਰੀਕਾ ਵਿੱਚ ਨੋਕਰੀ ਕਰ ਰਿਹਾ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।