ਪਟਿਆਲਾ। ਅਰੁਣ ਸ਼ਰਮਾ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਿਸ ਨੇ ਕਾਨਫਰੰਸ ਵਿੱਚ ਦੱਸਿਆ ਕਿ ਲੰਘੇ ਦਿਨ ਯੂਕੋ ਬੈਂਕ ਘਨੌਰ ਵਿੱਚੋਂ 17 ਲੱਖ ਰੁਪਏ ਦੀ ਹੋਈ ਡਕੈਤੀ ਪੁਲਿਸ ਵੱਲੋਂ 24 ਘੰਟੇ ਵਿੱਚ ਹੀ ਟਰੇਸ ਕਰਦੇ ਹੋਏ 4 ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਲੁੱਟੀ 17 ਲੱਖ ਨਕਦੀ ਅਤੇ ਅਸਲਾ ਬਰਾਮਦ ਕਰ ਲਿਆ ਹੈ। ਵਾਰਦਾਤ ਵਿਚ ਵਰਤੀ ਸਵਿਫ਼ਟ ਕਾਰ ਇਕ 12 ਬੋਰ ਗੰਨ, 2 ਰੌਂਦ ਜੋ ਬੈਂਕ ਦੀ ਲੁੱਟ ਦੌਰਾਨ ਥਾਣਾ ਖਮਾਣੋਂ ਦੇ ਏਰੀਏ ਵਿਚੋਂ ਖੋਈ ਸੀ ਵੀ ਬਰਾਮਦ ਕੀਤੇ ਗਈ, 2 ਖਪਰੇ 1 ਕਿਰਚ ਵੀ ਬ੍ਰਾਮਦ ਕੀਤੀ।
ਬੈਂਕ ਡਕੈਤੀ ਕਰਨ ਵਾਲੇ ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਥਾਣਾ ਚਮਕੌਰ ਸਾਹਿਬ ਰੂਪਨਗਰ, ਦਿਲਪ੍ਰੀਤ ਸਿੰਘ ਉਰਫ਼ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ, ਪ੍ਰਭਦਿਆਲ ਸਿੰਘ ਨਿੱਕੂ ਪੁੱਤਰ ਘੀਸਾ ਰਾਮ ਵਾਸੀ ਬਾਲਸੰਡਾ, ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ, ਨਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬਲਰਾਮਪੁਰ ਥਾਣਾ ਚਮਕੌਰ ਸਾਹਿਬ ਜ਼ਿਲਾਂ ਰੂਪਨਗਰ ਨੂੰ ਮਿਤੀ 29,11,22 ਨੂੰ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਵਾਲੀ ਮੋਟਰ ਪਿੰਡ ਬਾਲਸੰਡਾ ਤੋਂ ਗ੍ਰਿਫਤਾਰ ਕੀਤਾ ਗਿਆ ।