ਪਟਿਆਲਾ, 2 ਸਿਤੰਬਰ। ਪਟਿਆਲਾ ਪੁਲਿਸ ਦੇ ਵੱਲੋਂ ਨਵਜੰਮੇ ਬੱਚਿਆਂ ਦੀ ਖਰੀਦੋ ਫਰੋਖਤ ਕਰਨ ਦਾ ਧੰਦਾ ਕਰਨ ਵਾਲੇ ਗਰੋਹ ਨੂੰ ਕਾਬੂ ਕੀਤਾ ਗਿਆ ਹੈ, ਜਿਨਾਂ ਵਿੱਚ ਚਾਰ ਔਰਤਾਂ ਅਤੇ ਇੱਕ ਮਰਦ ਵੀ ਸ਼ਾਮਿਲ ਹੈ।
ਇਸ ਬਾਬਤ ਅੱਜ ਜਾਣਕਾਰੀ ਦਿੰਦਿਆਂ ਮੁਹੰਮਦ ਸਰਫਰਾਜ਼ ਆਲਮ ਆਈਪੀਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਕੋਤਵਾਲੀ ਥਾਣਾ ਮੁਖੀ ਹਰਜਿੰਦਰ ਸਿੰਘ ਢਿੱਲੋ ਦੇ ਵੱਲੋਂ ਨਵਜਨਮ ਬੱਚਿਆਂ ਦੀ ਖਰੀਦੋ ਫਰੋਖਤ ਕਰਨ ਵਾਲੇ ਗਰੋ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ ਦੋ ਨਵਜੰਮੀਆਂ ਬੱਚੀਆਂ ਨੂੰ ਵੀ ਬਰਾਮਦ ਕੀਤਾ ਹੈ। ਬੱਚੀਆਂ ਦੀ ਉਮਰ 10 ਅਤੇ ਦੂਸਰੀ ਦੀ ਪੰਜ ਦਿਨ ਹੈ।
ਸਰਫਰਾ ਜ਼ਾਲਮ ਨੇ ਅੱਗੇ ਦੱਸਿਆ ਕਿ ਇੱਕ ਮੁੱਖਬਰੀ ਦੇ ਆਧਾਰ ਤੇ ਪੁਲਿਸ ਨੇ ਕੁਲਵਿੰਦਰ ਕੌਰ ਮਾਸੀ ਪਿੰਡ ਕੁਸਾ ਤਹਿਸੀਲ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਜੋ ਕਿ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਸਟਾਫ ਨਰਸ ਦੇ ਤੌਰ ਤੇ ਕੰਮ ਕਰਦੀ ਹੈ। ਇਸ ਦੇ ਨਾਲ ਹੀ ਹੋਰ ਨਵਜਨਮੇ ਬੱਚੇ ਬੱਚਿਆਂ ਦੀ ਖਰੀਦ ਕਰਕੇ ਇਹਨਾਂ ਨੂੰ ਮਹਿੰਗੇ ਭਾਅ ਵਿੱਚ ਲੋੜਵੰਦ ਲੋਕਾਂ ਨੂੰ ਵੇਚ ਦਿੰਦੀ ਸੀ। ਜਿਸ ਦੀ ਕੀਮਤ ਉਹ 60 ਹਜਰ ਤੋਂ ਲੈ ਕੇ 1 ਲੱਖ ਰੁਪਏ ਤੱਕ ਲਈ ਜਾਂਦੀ ਸੀ ਅਤੇ ਇਹਨਾਂ ਨਵ ਜਨਮ ਬੱਚਿਆਂ ਨੂੰ ਉਹਨਾਂ ਮਾਂ ਬਾਪ ਨੂੰ ਵੇਚਿਆ ਜਾਂਦਾ ਸੀ ਜਿਨਾਂ ਦੇ ਕੋਈ ਔਲਾਦ ਨਹੀਂ ਹੁੰਦੀ।ਇਸ ਮਗਰੋਂ ਕਾਰਵਾਈ ਕਰਦਿਆਂ ਪੁਲਿਸ ਨੇ ਅੱਗੇ ਇਸਦੇ ਹੀ ਸਾਥੀ ਜਸ਼ਨਦੀਪ ਕੌਰ ਬਾਸੀ ਜੈਨ ਸਕੂਲ ਵਾਲੀ ਗਲੀ ਮਾਨਸਾ ਨੂੰ ਗ੍ਰਿਫਤਾਰ ਕੀਤਾ ਤੇ ਉਸਦੇ ਕੋਲੋਂ ਇੱਕ ਪੰਜ ਦਿਨਾਂ ਦੀ ਬੱਚੀ ਨੂੰ ਬਰਾਮਦ ਕੀਤਾ।
ਦੂਸਰੇ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਸਰਬਜੀਤ ਕੌਰ ਬਾਸੀ, ਬਰਨਾਲਾ ਜੋ ਕਿ ਪਹਿਲਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਸਫਾਈ ਸੇਵਕ ਦਾ ਕੰਮ ਕਾਰ ਕਰਦੀ ਸੀ ਅਤੇ ਰਜੇਸ਼ ਕੁਮਾਰ ਵਾਸੀ ਸਿਰਸਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਮਲੇਸ਼ ਕੌਰ ਨਾਮਕ ਮਹਿਲਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਹੁਣ ਤੱਕ ਇਸ ਗਰੋਹ ਦੇ ਪੰਜ ਮੈਂਬਰ ਕਾਬੂ ਕੀਤੇ ਜਾ ਚੁੱਕੇ ਹਨ ਜਿਨਾਂ ਦੀ ਮੁੱਖ ਸਰਗਣਾ ਕੁਲਵਿੰਦਰ ਕੌਰ ਹੀ ਹੈ।
ਐਸਪੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਅਸੀਂ ਰਿਮਾਂਡ ਹਾਸਿਲ ਕਰ ਲਿਆ ਹ ਤੇ ਕਈ ਹੋਰ ਵੱਡੇ ਹਨ ਖੁਲਾਸੇ ਹੋਣਗੇ ਕਿਉਂਕਿ ਪੁਲਿਸ ਹੁਣ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਵੀ ਇਸ ਬਾਬਤ ਰਾਬਤਾ ਕਾਇਮ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਹਸਪਤਾਲ ਦੇ ਵਿੱਚੋਂ ਜਾਂ ਕਿਸ ਮਾਂ ਬਾਪ ਦੇ ਵੱਲੋਂ ਆਪਣੇ ਨਾਮ ਜਨਮੇ ਬੱਚੇ ਨੂੰ ਇਸ ਗਰੋਹ ਦੇ ਰਾਹੀਂ ਅੱਗੇ ਵੇਚਿਆ ਗਿਆ ਸੀ।