ਜਲੰਧਰ/ਕਪੂਰਥਲਾ। ਆਮ ਆਦਮੀ ਪਾਰਟੀ ਵਿਚ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕਪੂਰਥਲਾ ਵਿਧਾਨ ਸਭਾ ਖੇਤਰ ਦੀ ਆਪ ਇੰਚਾਰਜ ਤੇ ਸਾਬਕਾ ਜੱਜ ਮੰਜੂ ਰਾਣਾ ਨੇ ਆਪਣੀ ਹੀ ਪਾਰਟੀ ਦੇ 3 ਨੇਤਾਵਾਂ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਲਰਫੁੱਲ ਸੈਕਸੁਅਲ ਰਿਮਾਰਕਸ ਪਾਸ ਕਰਨ ‘ਤੇ ਜਲੰਧਰ ‘ਚ FIR ਦਰਜ ਕਰਵਾਈ ਹੈ।

ਜਲੰਧਰ ਦੇ ਪੁਲਿਸ ਥਾਣਾ ਡਵੀਜ਼ਨ ਨੰਬਰ 5 ਨੂੰ ਦਿੱਤੀ ਸ਼ਿਕਾਇਤ ਵਿਚ ਮੰਜੂ ਰਾਣਾ ਨੇ ਦੋਸ਼ ਲਗਾਇਆ ਕਿ ‘ਆਪ’ ਨੇਤਾ ਕੰਵਰ ਇਕਬਾਲ, ਯਸ਼ਪਾਲ ਆਜ਼ਾਦ ਤੇ ਪਰਵਿੰਦਰ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਵ੍ਹਟਸਐਪ ‘ਤੇ ਉਨ੍ਹਾਂ ਖਿਲਾਫ ਕਲਰਫੁੱਲ ਸੈਕਸੁਅਲ ਰਿਮਾਰਕਸ ਪਾਸ ਕੀਤੇ ਹਨ। ਇਹੀ ਨਹੀਂ ‘ਆਪ’ ਆਗੂਆਂ ਨੇ ਉਨ੍ਹਾਂ ਨੂੰ ਫੋਨ ਕਾਲ ਕਰਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆੰ ਹਨ।

ਨਾਲ ਹੀ ਉੁਨ੍ਹਾਂ ਨੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਉਨ੍ਹਾਂ ਨੂੰ ਗਾਲ੍ਹਾਂ ਵੀ ਕੱਢੀਆਂ ਹਨ। ‘ਆਪ’ ਨੇਤਾ ਉਸ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਵਿਰੋਧੀਆਂ ਨਾਲ ਮਿਲ ਕੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉੁਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ। ਇਹ ਸਭ ਵਿਰੋਧੀਆਂ ਦੇ ਇਸ਼ਾਰੇ ‘ਤੇ ਹੋ ਰਿਹਾ ਹੈ। ਵ੍ਹਟਸਐਪ ਗਰੁੱਪ ਵਿਚ ਉਨ੍ਹਾਂ ਪ੍ਰਤੀ ਗਲਤ ਕੁਮੈਂਟ ਪਾਸ ਕਰਨਾ ਸਿੱਧੇ-ਸਿੱਧੇ ਕਿਸੇ ਔਰਤ ਦੀ ਇਜ਼ਤ ‘ਤੇ ਹਮਲਾ ਬੋਲਣ ਦੇ ਬਰਾਬਰ ਹਨ।