ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੱਲ੍ਹ ਕੋਰੋਨਾ ਨਾਲ 7 ਲੋਕਾਂ ਦੀ ਮੌਤ ਹੋ ਗਈ ਤੇ 250 ਕੇਸ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਜਲੰਧਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 12000 ਦੇ ਕਰੀਬ ਪਹੁੰਚ ਗਈ ਹੈ ਤੇ 323 ਲੋਕਾਂ ਦੀ ਕੋਰੋਨਾ ਨਾਲ ਜਾਨ ਜਾ ਚੁੱਕੀ ਹੈ। ਜਿਹਨਾਂ ਇਲਾਕਿਆਂ ਵਿਚ ਕੋਰੋਨਾ ਦੇ ਵੱਧ ਕੇਸ ਆ ਰਹੇ ਹਨ ਪ੍ਰਸਾਸ਼ਨ ਦੁਆਰਾ ਉਹਨਾਂ ਇਲਾਕਿਆਂ ਨੂੰ ਸੀਲ ਕਰਨ ਦਾ ਫੈਸਲਾ ਲਿਆ ਹੈ। ਵੱਧ ਪ੍ਰਭਾਵਿਤ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਤੇ ਘੱਟ ਪ੍ਰਭਾਵਿਤ ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਪਾਇਆ ਜਾਵੇਗਾ।

ਇਹ ਇਲਾਕੇ ਹੋਣਗੇ ਸੀਲ

ਪਿੰਡ ਪੁਨੀਆਂ (ਸ਼ਾਹਕੋਟ)
ਪਿੰਡ ਖੁਰਲਾ ਕਿੰਗਰਾ
ਟਾਵਰ ਐਨਕਲੇਵ
ਮਈਵਾਲ ਆਰੀਆ(ਸ਼ਾਹਕੋਟ)
ਮੁਹੱਲਾ ਨੰ 10 (ਜਲੰਧਰ ਕੈਂਟ)
ਭੂਰ ਮੰਡੀ
ਮੇਅਰ ਸਟਰੀਟ
ਅਰਬਨ ਈ-ਸਟੇਟ ਫੇਜ਼-1
ਮੁਹੱਲਾ ਨੰ 18 ਜਲੰਧਰ ਕੈਂਟ