ਬਠਿੰਡਾ. ਜ਼ਿਲੇ ਵਿਚ ਅੱਜ ਇਕ ਹੋਰ ਕਰੋਨਾ ਮਰੀਜ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਅੱਜ ਪ੍ਰਾਪਤ ਦੋ ਰਿਪਰਟਾਂ ਵਿਚੋਂ ਇਕ ਪਾਜਿਟਿਵ ਤੇ ਇਕ ਨੈਗੇਟਿਵ ਆਈ ਹੈ। ਪਾਜਿਟਿਵ ਪਾਈ ਗਈ ਮਹਿਲਾ ਦਿੱਲੀ ਤੋਂ ਪਰਤੀ ਸੀ ਅਤੇ ਜ਼ਿਲੇ ਵਿਚ ਆਉਣ ਤੋਂ ਲੈਕੇ ਹੀ ਆਪਣੇ ਘਰ ਵਿਚ ਹੀ ਇਕਾਂਤਵਾਸ ਵਿਚ ਸੀ। ਉਸਦੇ ਪਤੀ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹ 25 ਮਈ ਨੂੰ ਦਿੱਲੀ ਤੋਂ ਵਾਪਿਸ ਆਈ ਸੀ ਅਤੇ ਰਾਮਾਂਮੰਡੀ ਦੀ ਰਹਿਣ ਵਾਲੀ ਸੀ।
ਦੂਜੇ ਪਾਸੇ ਦੁਬਈ ਤੋਂ ਪਰਤੇ ਇਕ ਸਖ਼ਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਇਸ ਸਖ਼ਸ ਦਾ ਕੋਰੋਨਾ ਟੈਸਟ ਪਾਜਿਟਿਵ ਆਇਆ ਸੀ।
ਇਸ ਤਰਾਂ ਹੁਣ ਜ਼ਿਲੇ ਵਿਚ 4 ਕੱਲ ਆਏ ਪਾਜਿਟਿਵ ਕੇਸਾਂ ਸਮੇਤ ਕੁੱਲ 5 ਐਕਟਿਵ ਕੇਸ ਹਨ।
ਦੂਜੇ ਪਾਸੇ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਭੇਜੇ ਗਏ 113 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।
Related Post