ਲੁਧਿਆਣਾ | ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਗੁਰੂ ਅਮਰਦਾਸ ਬਾਜ਼ਾਰ ‘ਚ ਚਲਿਆ ਪੀਲਾ ਪੰਜਾ, ਦੇਖਦੇ ਹੀ ਦੇਖਦੇ ਨਾਜਾਇਜ਼ ਕਬਜ਼ੇ ਹਟਵਾਏ ਗਏ । ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮ ਦੁਕਾਨਦਾਰਾਂ ਨਾਲ ਬਹਿਸ ਕਰਦੇ ਦਿਖਾਈ ਦਿੱਤੇ ਅਤੇ ਕਈ ਦੁਕਾਨਦਾਰ ਮੁਲਾਜ਼ਮਾਂ ਤੋਂ ਹੋਰ ਸਮੇਂ ਦੀ ਮੋਹਲਤ ਮੰਗਦੇ ਦਿਖਾਈ ਦਿੱਤੇ। ਖੰਨਾ ਵਿਚ 2 ਦਿਨ ਪਹਿਲਾਂ ਗੁਰੂ ਅਮਰਦਾਸ ਮਾਰਕੀਟ ਵਿਚ ਨਗਰ ਸੁਧਾਰ ਟਰੱਸਟ ਵਲੋਂ ਮੁਨਿਆਦੀ ਕਰਵਾ ਦਿੱਤੀ ਗਈ ਸੀ, ਜੋ ਵੀ ਦੁਕਾਨਾਂ ਅੱਗੇ ਨਾਜਾਇਜ਼ ਕਬਜ਼ੇ ਕੀਤੇ ਹੋਣਗੇ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ, ਜਿਸ ਲਈ ਅੱਜ ਦਾ ਸਮਾਂ ਦਿੱਤਾ ਗਿਆ ਸੀ ਪਰ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਨਿੱਜੀ ਕਬਜ਼ਿਆਂ ਨੂੰ ਨਹੀਂ ਚੁੱਕਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਨਗਰ ਸੁਧਾਰ ਟਰੱਸਟ ਵੱਲੋਂ ਕਈ ਵਾਰ ਕਾਰਵਾਈ ਕੀਤੀ ਗਈ ਸੀ ਪਰ ਇਹ ਸਿਰਫ ਇੱਕ ਰਸਮੀ ਕਾਰਵਾਈ ਸੀ ਕਿਉਂਕਿ ਅੱਜ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਕਾਂਗਰਸ ਦੇ ਗੁਰਵਿੰਦਰ ਸਿੰਘ ਲਾਲੀ ਨੇ ਸ. ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਗੁਰੂ ਅਮਰਦਾਸ ਮਾਰਕੀਟ ‘ਚ ਪੂਰਾ ਜ਼ੋਰ ਦਿਖਾਇਆ, ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਅਧਿਕਾਰੀਆਂ ਨਾਲ ਮਾਰਕੀਟ ਵਿੱਚ ਪਹੁੰਚੇ ਅਤੇ ਪਿਲਾ ਪੰਜਾ ਚਲਾਇਆ ਸੀ ਪਰ ਉਸ ਸਮੇਂ ਉਹ ਪੀਲਾ ਪੰਜਾ ਕੁਝ ਦੁਕਾਨਾਂ ‘ਤੇ ਚਲਾਇਆ ਗਿਆ ਸੀ, ਬਾਕੀਆਂ ਨੂੰ ਛੱਡ ਦਿੱਤਾ ਗਿਆ ਸੀ। ਉਸ ਤੋਂ ਬਾਅਦ ਪਰਨਾਲਾ ਜਿਉਂ ਦਾ ਤਿਉਂ ਹੀ ਰਿਹਾ, ਅੱਜ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਮੁਲਾਜ਼ਮਾਂ ਨੇ ਆਪਣੇ ਪੀਲੇ ਪੰਜੇ ਇਸ ਤਰ੍ਹਾਂ ਦਿਖਾਏ ਕਿ ਕਿਸੇ ਇਕ ਦੀ ਵੀ ਨਹੀਂ ਮੰਨੀ ਗਈ। ਅੱਜ ਨਗਰ ਸੁਧਾਰ ਟਰੱਸਟ ਦੇ ਕਰਮਚਾਰੀ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੂਰੇ ਮਨ ਨਾਲ ਆਏ ਸਨ । ਉਨ੍ਹਾਂ ਨੇ ਹਾਈਕੋਰਟ ਦੇ ਹੁਕਮਾਂ ਤੇ ਨਾਜਾਇਜ਼ ਕਬਜ਼ੇ ਹਟਾ ਦਿੱਤੇ।