ਪੰਜਾਬ ਕਾਂਗਰਸ ਦੇ ਸੱਦੇ ‘ਤੇ ਡਾ. ਜਸਲੀਨ ਸੇਠੀ ਨੇ ਲਾਏ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ

0
458

ਜਲੰਧਰ . ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਿਆ ਪੰਜਾਬ ਕਾਂਗਰਸ ਨੇ ਸੱਦਾ ਦਿੱਤਾ ਸੀ ਕਿ ਅੱਜ ਦੇ ਦਿਨ ਆਪਣੇ ਘਰਾਂ ਵਿਚੋਂ ਹੀ ਆਪਣੇ-ਆਪਣੇ ਧਰਮ ਦੇ ਜੈਕਾਰੇ ਲਾ ਕੇ ਇਸ ਕੋਰੋਨਾ ਜੰਗ ਖਿਲਾਫ਼ ਛਿੜੀ ਜੰਗ ਜਿੱਤਣ ਲਈ ਕਿਹਾ ਸੀ। ਇਸ ਸੱਦੇ ਦੀ ਪਾਲਣਾ ਕਰਦਿਆਂ ਹੋਇਆ ਜਲੰਧਰੋਂ ਜ਼ਿਲ੍ਹਾ ਮਹਿਲਾ ਪ੍ਰਧਾਨ ਕਾਂਗਰਸ ਅਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਆਪਣੇ ਘਰੋਂ ਹੀ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਲਾ ਦੇ ਸਰਬੱਤ ਦਾ ਭਲਾ ਮੰਗਿਆ ਅਤੇ ਕੋਰੋਨਾ ਖਿਲਾਫ਼ ਛਿੜੀ ਜੰਗ ਜਿੱਤਣ ਲਈ ਆਪਣੇ ਧਰਮ ਜੇ ਜੈਕਾਰੇ ਜ਼ਰੀਏ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਨਰਸਾਂ ਵਿਚ ਜੋਸ਼ ਭਰਿਆ।