ਡੇਰਾ ਬਾਬਾ ਨਾਨਕ/ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) | ਡੇਰਾ ਬਾਬਾ ਨਾਨਕ ਵਿਧਾਨਸਭਾ ਸੀਟ ਤੋਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨੀਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਉਹ ਵਿਕਾਸ ਦੇ ਕੰਮਾਂ ਦੇ ਦਮ ਉੱਤੇ ਤੀਜੀ ਵਾਰ ਚੋਣ ਲੜਣਗੇ।
ਨਵਜੋਤ ਸਿੱਧੂ ਉੱਤੇ ਭੈਣ ਵੱਲੋਂ ਲਾਏ ਇਲਜ਼ਾਮਾਂ ਦੇ ਸਵਾਲ ਉੱਤੇ ਰੰਧਾਵਾ ਨੇ ਕਿਹਾ ਕਿ ਚੋਣਾਂ ਦੌਰਾਨ ਹੀ ਅਰੋਪ ਕਿਉਂ ਲਗਾਏ ਜਾਂਦੇ ਹਨ, ਪਹਿਲਾ ਕਿਉਂ ਨਹੀਂ ਕੋਈ ਬੋਲਦਾ। ਨਵਜੋਤ ਸਿੱਧੂ ਗਲਤ ਬੰਦਾ ਨਹੀਂ ਹੈ। ਉਹ ਚੰਗਾ ਇਨਸਾਨ ਹੈ ਅਤੇ ਆਪਣੇ ਕੋਲੋਂ ਹੀ ਲੱਖਾਂ ਰੁਪਏ ਦਾ ਦਾਨ ਕਰ ਦਿੰਦਾ ਹੈ।
ਅਕਾਲੀ ਲੀਡਰ ਬਿਕਰਮ ਮਜੀਠੀਆ ਬਾਰੇ ਕਿਹਾ ਕਿ ਜਿਹੜਾ ਕੇਸ ਦਰਜ ਹੋਇਆ ਹੈ ਉਹ ਅਦਾਲਤ ਦੇ ਹੁਕਮ ਉੱਤੇ ਹੋਇਆ ਹੈ। ਇਹ ਕੋਈ ਬਦਲਾਖੋਰੀ ਨਹੀਂ ਹੈ।
ਰੰਧਾਵਾ ਨੇ ਕਿਹਾ- ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਕਮਾਨ ਸੀ ਉਦੋਂ ਤੱਕ ਪੰਜਾਬ ‘ਚ ਕੋਈ ਸਮੱਸਿਆ ਨਹੀਂ ਸੀ। ਜਦੋਂ ਤੋਂ ਸਾਲੇ-ਜੀਜੇ ਹੱਥ ਕਮਾਨ ਆਈ ਹੈ ਮਾਫੀਆ, ਨਸ਼ਾ ਅਤੇ ਗੈਂਗਸਟਰ ਵੱਧ ਰਹੇ ਹਨ।