ਨਵੀਂ ਦਿੱਲੀ . ਕੇਂਦਰ ਸਰਕਾਰ ਵੱਲੋਂ ਅਨਲੌਕ -4  ਦੀਆਂ ਗਾਈਡਲਾਈਨ ਵਿੱਚ ਸਾਫ਼ ਤੌਰ ਉੱਤੇ ਇਸ ਗੱਲ ਦਾ ਜ਼ਿਕਰ ਹੈ ਕਿ ਕੋਈ ਵੀ ਰਾਜ ਹੁਣ ਕੇਂਦਰ ਸਰਕਾਰ ਨਾਲ ਸਲਾਹ ਕੀਤੇ ਬਿਨਾਂ ਲੌਕਡਾਉਨ ਨਹੀਂ ਲਗਾ ਸਕਣਗੇ। ਇਸ ਦੌਰਾਨ ਕੇਵਲ ਕੰਟੇਨਮੈਂਟ ਜ਼ੋਨ ਵਿੱਚ ਲੌਕਡਾਊਨ ਲਗਾਏ ਜਾਣ ਦੀ ਛੋਟ ਦਿੱਤੀ ਗਈ ਹੈ।

ਦੇਸ਼ ਵਿੱਚ ਤੇਜ਼ੀ ਨਾਲ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਅਨਲੌਕ-4  ਦੀਆਂ ਗਾਇਡਲਾਈਨ  ਜਾਰੀ ਕਰ ਦਿੱਤੀਆਂ ਹਨ।

ਅਨਲੌਕ-4 ਦੇ ਦੌਰਾਨ ਕੀ ਖੁੱਲ੍ਹੇਗਾ ਅਤੇ ਕੀ ਬੰਦ ਰਹੇਂਗਾ, ਇਸ ਉੱਤੇ ਆਦੇਸ਼ ਦੇ ਨਾਲ ਹੀ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ। ਕੇਂਦਰ ਦੀ ਨਵੀਂ ਗਾਇਡਲਾਈਨ ਵਿੱਚ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਆਪਣੀ ਮਰਜ਼ੀ ਨਾਲ ਲੋਕਲ ਲੌਕਡਾਊਨ (Local Lockdown) ਲਾਉਣ ਦੀ ਸ਼ਕਤੀ ਨੂੰ ਖੋਹ ਲਿਆ ਗਿਆ ਹੈ। ਗਾਈਡਲਾਇਨ ਵਿੱਚ ਸਾਫ਼ ਤੌਰ ਉੱਤੇ ਇਸ ਗੱਲ ਦਾ ਜਿਕਰ ਹੈ ਕਿ ਕੋਈ ਵੀ ਰਾਜ ਹੁਣ ਕੇਂਦਰ ਸਰਕਾਰ ਨਾਲ ਸਲਾਹ ਕੀਤੇ ਬਿਨਾਂ ਲੌਕਡਾਉਨ ਨਹੀਂ ਲਗਾ ਸਕਣਗੇ। ਇਸ ਦੌਰਾਨ ਕੇਵਲ ਕੰਟੇਨਮੈਂਟ ਜੋਨ ਵਿੱਚ ਲੌਕਡਾਊਨ ਲਗਾਏ ਜਾਣ ਦੀ ਛੂਟ ਦਿੱਤੀ ਗਈ ਹੈ। ਨਵੀਂ ਗਾਈਡਲਾਈਨ ਮੁਤਾਬਕ ਮੈਟਰੋ ਸ਼ੁਰੂ ਕੀਤੀ ਜਾਵੇਗੀ। ਉਥੇ ਹੀ ਸ਼ਨੀਵਾਰ ਤੇ ਐਤਵਾਰ ਨੂੰ ਲੌਕਡਾਉਨ ਨਹੀਂ ਲਗਾਇਆ ਜਾਵੇਗਾ। ਕੇਂਦਰ ਸਰਕਾਰ ਦੀ ਨਵੀਂ ਗਾਇਡਲਾਇਨ ਦੇ ਮੁਤਾਬਿਕ ਹੁਣ ਉੱਤਰ ਪ੍ਰਦੇਸ਼ ਅਤੇ ਅਸਾਮ ਦੀ ਤਰ੍ਹਾਂ ਹੋਰ ਰਾਜਾਂ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਲਗਾਇਆ ਜਾਣ ਵਾਲਾ ਲੌਕਡਾਊਨ ਵੀ ਕੇਂਦਰ ਸਰਕਾਰ ਦੀ ਆਗਿਆ ਦੇ ਬਿਨਾਂ ਨਹੀਂ ਲਗਾਇਆ ਜਾਵੇਗਾ।

ਕਈ ਰਾਜ ਅਜਿਹੇ ਵੀ ਹਨ ਜਿਨ੍ਹਾਂ ਨੇ ਕੇਂਦਰ ਦੀ ਗਾਇਡਲਾਇਨ ਆਉਣ ਤੋਂ ਪਹਿਲਾਂ ਹੀ ਕਈ ਇਲਾਕਿਆਂ ਵਿੱਚ ਲੌਕਡਾਊਨ ਦੀ ਘੋਸ਼ਣਾ ਕਰ ਦਿੱਤੀ ਸੀ। ਅਜਿਹੇ ਵਿੱਚ ਹੁਣ ਤੱਕ ਇਹਨਾਂ ਰਾਜਾਂ ਨੂੰ ਲੈ ਕੇ ਕੋਈ ਸਥਿਤੀ ਸਪੱਸ਼ਟ ਨਹੀ ਹੋਈ ਹੈ। ਦੱਸ ਦੇਈਏ ਕਿ ਕਰਨਾਟਕ ਤੇ ਬਿਹਾਰ ਨੇ ਪਹਿਲਾਂ ਹੀ 14 ਦਿਨ ਤੱਕ ਲੌਕਡਾਊਨ ਵਧਾ ਦਿੱਤਾ ਸੀ।