<p><strong>ਚੰਡੀਗੜ੍ਹ &colon; <&sol;strong>ਮੁੱਖ ਮੰਤਰੀ ਭਗਵੰਤ ਨੇ 1 ਨਵੰਬਰ ਨੂੰ ਸਾਰੀਆਂ ਪਾਰਟੀਆਂ ਨਾਲ ਡਿਬੇਟ ਰੱਖੀ ਹੈ। ਪਹਿਲੀ ਨਵੰਬਰ ਨੂੰ ਉਂਝ ਵੀ ਪੰਜਾਬ ਡੇ ਹੁੰਦਾ ਹੈ। ਇਸ ਦਿਨ ਹਰਿਆਣਾ ਤੇ ਹਿਮਾਚਲ ਪੰਜਾਬ ਤੋਂ ਵੱਖ ਹੋ ਗਏ ਸਨ। ਇਹ ਦਿਨ ਪੰਜਾਬ ਦੇ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ।<&sol;p>&NewLine;<p>ਹੁਣ ਇਸ ਮੁੱਦੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ।  ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਇਸ ਬਹਿਸ ਦਾ ਹਿੱਸਾ ਬਣਨ ਨੂੰ ਤਿਆਰ ਹੈ&comma; ਬਸ਼ਰਤੇ ਕਿ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਦਾ ਵਿਸ਼ਾ ਕੇਵਲ ਪਾਣੀ ਦਾ ਮੁੱਦਾ ਰੱਖਣ ਦੀ ਮੰਗ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ&comma; ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹਿਸ ਤੋਂ ਭੱਜਦੇ ਨਹੀਂ ਪਰ ਅੱਜ ਮੁੱਦਾ ਪੰਜਾਬ ਦਾ ਪਾਣੀ ਬਚਾਉਣ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਮੁੱਦਿਆਂ &&num;8216&semi;ਤੇ ਬਹਿਸ ਕਰਵਾਉਣੀ ਹੈ ਤਾਂ ਕੋਈ ਹੋਰ ਤਾਰੀਕ ਤੈਅ ਕਰ ਲਈ ਜਾਵੇ ਅਤੇ ਇਹ ਬਹਿਸ ਫਿਰ 1947 ਤੋਂ ਸ਼ੁਰੂ ਹੋਣੀ ਚਾਹੀਦੀ ਹੈ।<&sol;p>&NewLine;<p>ਭੂੰਦੜ ਨੇ ਕਿਹਾ ਕਿ ਅੱਜ ਬਹਿਸ ਦੀ ਨਹੀਂ ਬਲਕਿ ਪੰਜਾਬ ਦਾ ਸੰਕਟ ਮਿਲ-ਬੈਠ ਕੇ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ ਤੇ ਮੁੱਖ ਮੰਤਰੀ ਦੀ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਡਿਊਟੀ ਬਣਦੀ ਹੈ ਕਿ ਉਹ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਹੈ ਇਸ &&num;8216&semi;ਤੇ ਇਕੱਠੇ ਹੋ ਕੇ ਹੱਲ ਕੱਢਣਾ ਚਾਹੀਦਾ ਹੈ। ਭੂੰਦੜ ਨੇ ਸਪਸ਼ਟ ਸ਼ਬਦਾਂ &&num;8216&semi;ਚ ਕਿਹਾ ਕਿ ਅਕਾਲੀ ਦਲ ਨਾ ਕਦੇ ਡਰਿਆ ਅਤੇ ਨਾ ਹੀ ਕਦੇ ਡਰੇਗਾ।<&sol;p>&NewLine;<p>ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਮਾਜ &&num;8216&semi;ਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਪਾਣੀ ਦੇ ਮੁੱਦੇ &&num;8216&semi;ਤੇ ਜਿੱਥੇ ਹਰਿਆਣੇ ਦੀਆਂ ਸਮੂਹ ਸਿਆਸੀ ਧੀਰਾਂ ਇਕਜੁੱਟ ਹਨ ਉਥੇ ਹੀ ਪੰਜਾਬ ਤੋਂ ਰਾਜ ਸਭਾ ਮੈਂਬਰ ਤੇ &&num;8216&semi;ਆਪ&&num;8217&semi; ਕਨਵੀਨਰ ਅਰਵਿੰਦਰ ਕੇਜਰੀਵਾਲ ਵੀ ਹਰਿਆਣੇ ਦਾ ਪੱਖ ਪੂਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਚਾਹੁੰਦਾ ਬਲਕਿ ਬਹਿਸ ਦੀ ਬਜਾਏ ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਸੀ ਤਾਂ ਜੋ ਸਾਂਝੀ ਰਣਨੀਤੀ ਬਣਾ ਕੇ ਮਸਲੇ ਦਾ ਹੱਲ ਕੱਢਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਬਹਿਸ ਵੀ ਕਰਾਉਣੀ ਸੀ ਤਾਂ ਇਹ ਇਸ ਸਬੰਧੀ ਬਕਾਇਦਾ ਨਿਯਮ ਤੈਅ ਹੋਣੇ ਚਾਹੀਦੇ ਸਨ ਕਿ ਕਿਹੜੀ ਪਾਰਟੀ ਨੇ ਪਹਿਲਾਂ ਬੋਲਣਾ ਅਤੇ ਕਿਸੇ ਨੇ ਬਾਅਦ ਵਿੱਚ ਅਤੇ ਪੂਰੀ ਬਹਿਸ ਦਾ ਨਿਚੋੜ ਦਾ ਹੱਲ ਕੀ ਹੋਵੇਗਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;