ਹੁਸ਼ਿਆਰਪੁਰ | ਇਥੋਂ ਬੱਚਾ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁਹੱਲਾ ਨਿਊ ਦੀਪ ਨਗਰ ਦਾ ਰਹਿਣ ਵਾਲਾ 9 ਸਾਲ ਦਾ ਬੱਚਾ ਅਮਨ 4 ਮਾਰਚ ਨੂੰ ਪਿਓ ਦੀਆਂ ਝਿੜਕਾਂ ਤੋਂ ਡਰਦਾ ਘਰੋਂ ਚਲਾ ਗਿਆ ਸੀ। ਅੱਜ ਸਮਾਂ ਬੀਤਣ ਦੇ ਬਾਵਜੂਦ ਪਤਾ ਨਹੀਂ ਲੱਗ ਸਕਿਆ।
ਅਮਨ ਦੇ ਪਰਿਵਾਰ ਅਤੇ ਪੁਲਿਸ ਵੱਲੋਂ ਉਸ ਨੂੰ ਲੱਭਣ ਦੀ ਭਾਲ ਕੀਤੀ ਜਾ ਰਹੀ ਹੈ, ਜਿਸ ਕਾਰਨ ਪਰਿਵਾਰ ਚਿੰਤਾ ‘ਚ ਡੁੱਬਿਆ ਹੋਇਆ ਹੈ ਤੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਵਲੋਂ ਅਮਨ ਦੀ ਹੁਸ਼ਿਆਰਪੁਰ ਅਤੇ ਜਲੰਧਰ ਸਮੇਤ ਦਿੱਲੀ ਦੀਆਂ ਕੁਝ ਥਾਵਾਂ ‘ਤੇ ਵੀ ਭਾਲ ਕੀਤੀ ਗਈ ਪਰ ਅਮਨ ਦਾ ਕੁਝ ਨਹੀਂ ਪਤਾ ਲੱਗਿਆ। ਉਨ੍ਹਾਂ ਨੂੰ ਸ਼ੱਕ ਹੈ ਕਿ ਬੱਚੇ ਨੂੰ ਕੋਈ ਵਰਗਲਾ ਕੇ ਲੈ ਗਿਆ ਹੈ।
ਪੁਲਿਸ ਅਧਿਕਾਰੀ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਗੁੰਮਸ਼ੁਦਗੀ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਤੇ ਇਸ਼ਤਿਹਾਰ ਵੀ ਛਪਵਾ ਲਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਅਮਨ ਨੂੰ ਲੱਭਣ ਲਈ ਯਤਨ ਕਰ ਰਹੀ ਹੈ।