ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਨਿਤਿਨ ਕੋਹਲੀ ਸੀਐਮ ਦੇ ਨਾਲ ਰਹੇ ਲਗਾਤਾਰ ਸਰਗਰਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਰਨਤਾਰਨ ਵਿਧਾਨ ਸਭਾ ਉਪਚੋਣ ਲਈ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਕਈ ਰੋਡ ਸ਼ੋਅ ਅਤੇ ਜਨ ਸੰਪਰਕ ਪ੍ਰੋਗਰਾਮ ਕੀਤੇ। ਇਨ੍ਹਾਂ ਚੋਣੀ ਗਤੀਵਿਧੀਆਂ ਵਿੱਚ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਲਗਾਤਾਰ ਮੁੱਖ ਮੰਤਰੀ ਦੇ ਨਾਲ ਰਹੇ ਅਤੇ ਪੂਰੀ ਸਰਗਰਮੀ ਨਾਲ ਮੁਹਿੰਮ ਵਿਚ ਸ਼ਾਮਲ ਰਹੇ।

ਨਿਤਿਨ ਕੋਹਲੀ ਨੇ ਕਿਹਾ ਕਿ “ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਤਸਵੀਰ ਜਿਵੇਂ ਬਦਲ ਰਹੇ ਹਨ, ਤਰਨਤਾਰਨ ਦੀ ਜਨਤਾ ਉਸ ਬਦਲਾਅ ਨੂੰ ਖੁਦ ਮਹਿਸੂਸ ਕਰ ਰਹੀ ਹੈ। ਲੋਕਾਂ ਦੀਆਂ ਅੱਖਾਂ ਵਿੱਚ ਉਮੀਦ ਅਤੇ ਭਰੋਸਾ ਸਾਫ਼ ਦਿੱਸ ਰਿਹਾ ਹੈ ਕਿ ਹੁਣ ਉਹ ਕੰਮ ਵਾਲੀ ਸਰਕਾਰ ਨੂੰ ਹੀ ਚੁਣਨਗੇ।” ਮੁੱਖਮੰਤਰੀ ਨਾਲ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕੋਹਲੀ ਨੇ ਕਿਹਾ ਕਿ “ਹਰਮੀਤ ਸਿੰਘ ਸੰਧੂ ਇੱਕ ਜ਼ਮੀਨੀ ਨੇਤਾ ਹਨ, ਉਹ ਸਿਰਫ਼ ਚੋਣਾਂ ਵੇਲੇ ਨਹੀਂ, ਹਰ ਵੇਲੇ ਜਨਤਾ ਲਈ ਉਪਲਬਧ ਰਹਿੰਦੇ ਹਨ। ਪਿੰਡਾਂ ਦੇ ਦੌਰੇ ਦੌਰਾਨ ਮੈਂ ਵੇਖਿਆ ਹੈ ਕਿ ਲੋਕ ਉਨ੍ਹਾਂ ਦੀ ਸਾਦਗੀ ਅਤੇ ਸੇਵਾ ਭਾਵਨਾ ਨਾਲ ਬਹੁਤ ਪ੍ਰਭਾਵਿਤ ਹਨ।”

ਉਨ੍ਹਾਂ ਨੇ ਅੱਗੇ ਕਿਹਾ ਕਿ “ਇਹ ਉਪਚੋਣ ਤਰਨਤਾਰਨ ਲਈ ਕੇਵਲ ਇੱਕ ਸੀਟ ਨਹੀਂ, ਸਗੋਂ ਵਿਕਾਸ ਦੀ ਦਿਸ਼ਾ ਨਿਰਧਾਰਤ ਕਰਨ ਵਾਲਾ ਫ਼ੈਸਲਾ ਹੈ। ਮੁੱਖ ਮੰਤਰੀ ਮਾਨ ਦੀ ਲੀਡਰਸ਼ਿਪ ਹੇਠ ਜਿਵੇਂ ਪੰਜਾਬ ਅੱਗੇ ਵੱਧ ਰਿਹਾ ਹੈ, ਤਰਨਤਾਰਨ ਨੂੰ ਵੀ ਉਸੇ ਰਫ਼ਤਾਰ ਨਾਲ ਅੱਗੇ ਲਿਜਾਣਾ ਸਾਡਾ ਟੀਚਾ ਹੈ।”

ਪ੍ਰਚਾਰ ਦੌਰਾਨ ਨਿਤਿਨ ਕੋਹਲੀ ਨੇ ਪਿੰਡ-ਪਿੰਡ ਜਾ ਕੇ ਮਾਡਲ ਸਕੂਲਾਂ, ਮੋਹੱਲਾ ਕਲੀਨਿਕ, ਸਸਤੀ ਬਿਜਲੀ, ਰੋਜ਼ਗਾਰ ਯੋਜਨਾਵਾਂ ਅਤੇ ਨਸ਼ਾ-ਮੁਕਤੀ ਮੁਹਿੰਮ ਵਰਗੇ ਸਰਕਾਰੀ ਯਤਨਾਂ ਬਾਰੇ ਲੋਕਾਂ ਨੂੰ ਵਿਸਥਾਰ ਨਾਲ ਦੱਸਿਆ। ਉਹਨਾਂ ਨੇ ਕਿਹਾ ਕਿ “ਪੰਜਾਬ ਵਿੱਚ ਸ਼ੁਰੂ ਹੋਈ ਪਾਰਦਰਸ਼ੀ ਅਤੇ ਇਮਾਨਦਾਰ ਰਾਜਨੀਤੀ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਤਰਨਤਾਰਨ ਦੀ ਜਨਤਾ ਨੂੰ ਇਸ ਉਪਚੋਣ ਵਿੱਚ ਮਿਲ ਰਿਹਾ ਹੈ।”

ਕੋਹਲੀ ਨੇ ਪੂਰਾ ਭਰੋਸਾ ਜਤਾਇਆ ਕਿ “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕਪ੍ਰਿਯਤਾ, ਸੰਧੂ ਸਾਹਿਬ ਦੀ ਨੇਕਨੀਆਤ ਅਤੇ ਜਨਤਾ ਦੇ ਪੂਰੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਇਸ ਉਪਚੋਣ ਵਿੱਚ ਇਤਿਹਾਸਕ ਜਿੱਤ ਦਰਜ ਕਰੇਗੀ। ਤਰਨਤਾਰਨ ਇਕ ਨਵੇਂ ਦੌਰ ਦੀ ਸ਼ੁਰੂਆਤ ਲਈ ਤਿਆਰ ਹੈ।”