ਨਿਰਭਿਆ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਲਗਣੀ ਸੀ ਜਿਸ ਦੀ ਤਰੀਕ ਨੂੰ ਹੁਣ ਅਗੇ ਕਰ ਦਿੱਤਾ ਗਿਆ ਹੈ। ਇਸ ‘ਤੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਬੇਨਤੀ ਕਿੱਤੀ ਹੈ ਕਿ ਉਸਦੀ ਕੁੜੀ ਦੇ ਕਾਤਲਾਂ ਦੀ ਸਜ਼ਾ ਅਗੇ ਨਾ ਵਧਾਈ ਜਾਵੇ ਅਤੇ 22 ਜਨਵਰੀ ਨੂੰ ਹੀ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ।
ਆਸ਼ਾ ਦੇਵੀ ਨੇ ਕਿਹਾ ਕਿ ਉਹਨਾਂ ਨੂੰ ਲੜਦੇ ਹੋਏ ਸੱਤ ਸਾਲ ਹੋ ਚੁੱਕੇ ਨੇ ਪਰ ਹਲੇ ਤਕ ਇੰਸਾਫ਼ ਨਹੀਂ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਆਪਣਾ ਨਾਰਾ- ਅਬ ਬਹੁਤ ਹੁਆ ਨਾਰੀ ਪੇ ਵਾਰ, ਅਬਕੀ ਬਾਰ ਮੋਦੀ ਸਰਕਾਰ ਯਾਦ ਰਖੇ ਅਤੇ ਇਹੀ ਉਹ ਲੋਕ ਸਨ ਜਿਹਨਾਂ ਨੇ 2010 ‘ਚ ਨਿਰਭਿਆ ਨੂੰ ਇੰਸਾਫ਼ ਦਿਲਾਉਣ ਲਈ ਮਾਰਚ ਕੱਢੇ ਸਨ।
ਉਹਨਾਂ ਨੇ ਬੇਨਤੀ ਕਿੱਤੀ ਕਿ- ਮੇਰੀ ਕੁੜੀ ਦੀ ਮੌਤ ਨਾਲ ਰਾਜਨੀਤੀ ਨਾ ਖੇਡੀ ਜਾਵੇ, ਇਸ ਮਸਲੇ ਨੂੰ ਇਲੈਕਸ਼ਨ ਜੀਤੱਣ ਲਈ ਇਸਤਮਾਲ ਨਾ ਕਿੱਤਾ ਜਾਵੇ ਅਤੇ ਨਿਰਭਿਆ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇ ਤੌਰ ਤੇ ਫਾਂਸੀ ਦਿੱਤੀ ਜਾਵੇ। ਹੁਣ ਦੀ ਖ਼ਬਰ ਮੁਤਾਬਕ ਚਾਰਾਂ ਦੋਸ਼ੀਆਂ ਨੂੰ ਇੱਕ ਫਰਵਰੀ ਨੂੰ ਸਵੇਰੇ ਛੇ ਵਜੇ ਫਾਂਸੀ ਦਿੱਤੀ ਜਾਏਗੀ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ  ਲਿੰਕ ‘ਤੇ ਕਲਿੱਕ ਕਰਕੇ ਸਾਡੇ ਗਰੁੱਪ ਨਾਲ ਜੁੜਿਆ ਜਾ ਸਕਦਾ ਹੈ।