ਨਵੀਂ ਦਿੱਲੀ. ਦੇਸ਼ ਨੂੰ ਦਹਿਲਾ ਦੇਣ ਵਾਲੇ ਨਿਰਭੈਆ ਕਾਂਡ ਦੇ ਚਾਰਾਂ ਦੋਸ਼ਿਆਂ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ। ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਨਿਰਭੈਆ ਕਾਂਡ ਦੇ 85 ਮਹੀਨਿਆਂ ਬਾਅਦ ਚਾਰਾਂ ਦੋਸ਼ਿਆਂ ਨੂੰ ਮੌਤ ਦਾ ਸਜ਼ਾ ਸੁਣਾਈ ਹੈ। 22 ਜਨਵਰੀ ਦੋਸ਼ਿਆ ਨੂੰ ਸਵੇਰੇ ਸੱਤ ਵਜੇ ਫਾਂਸੀ ਦਿੱਤੀ ਜਾਵੇਗੀ।
ਅਦਾਲਤ ਦੇ ਫੈਸਲੇ ‘ਤੇ ਭਾਵੁਕ ਹੋਈ ਨਿਰਭੈਆ ਦਾ ਮਾਂ ਨੇ ਕਿਹਾ ਕਿ ਉਹਨਾਂ ਦੀ ਬੇਟੀ ਨੂੰ ਇਨਸਾਫ ਮਿਲ ਗਿਆ ਹੈ। ਫੈਸਲੇ ਤੋ ਬਾਅਦ ਦੋਸ਼ਿਆ ਨੂੰ ਤਿਹਾੜ ਜੇਲ ਦੀਆਂ ਵੱਖ-ਵੱਖ ਬੈਰਕਾਂ ‘ਚ ਰੱਖਿਆ ਗਿਆ ਹੈ। ਦੋਸ਼ੀ ਵੱਲੋ ਪੇਸ਼ ਹੋਏ ਵਕੀਲ ਐਮਐਲ ਸ਼ਰਮਾਂ ਨੇ ਕਿਹਾ ਕਿ ਉਹ ਕਿਉਰੇਟਿਵ ਪਟੀਸ਼ਨ ਫਾਇਲ ਕਰਨਗੇ। ਸਰਕਾਰੀ ਵਕੀਲ ਰਾਜੀਵ ਮੋਹਨ ਨੇ ਕਿਹਾ ਕਿ ਇਹ ਸਿਰਫ ਮਾਮਲੇ ਨੂੰ ਲਟਕਾਉਣਾ ਚਾਹੁੰਦੇ ਹ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਉਹਨਾਂ ਨੂੰ ਉਮੀਦ ਹੈ ਕਿ ਔਰਤਾਂ ਨਾਲ ਦੁਰਵਿਵਹਾਰ ਕਰਨ ਵਾਲੇ ਲੋਕਾਂ ਨੂੰ ਇਸ ਤੋ ਸਬਕ ਮਿਲੇਗਾ ਕਿ ਉਹ ਹੁਣ ਬਚ ਨਹੀਂ ਸਕਦੇ। ਉਹਨਾਂ ਨੇ ਕਿਹਾ ਕਿ ਦੋਸ਼ਿਆ ਦੇ ਮੋਤ ਦੇ ਵਾਰੰਟ ਜਾਰੀ ਹੋਣ ਨਾਲ ਦਿੱਲੀ ਦੇ ਲੋਕਾਂ ਦੀ ਲੰਮੇਂ ਸਮੇਂ ਦੀ ਇੱਛਾ ਪੂਰੀ ਹੋਈ ਹੈ।
22 ਜਨਵਰੀ ਨੂੰ ਚਾਰਾਂ ਦੋਸ਼ੀਆਂ ਹੋਵੇਗੀ ਫਾਂਸੀ, ਮਾਂ ਨੇ ਕਹੀ ਵੱਡੀ ਗੱਲ
Related Post