ਨਿਰਭਯਾ ਕੇਸ: ਦੋਸ਼ੀ ਪਵਨ ਦੀ ਕਯੂਰੇਟਿਵ ਯਾਚਿਕਾ ਸੁਪ੍ਰੀਮ ਕੋਰਟ ‘ਚ ਖਾਰਿਜ, ਫਾਂਸੀ ‘ਤੇ ਰੋਕ

0
393

ਨਵੀਂ ਦਿੱਲੀ. ਸੁਪ੍ਰੀਮ ਕੋਰਟ ਨੇ ਸਾਲ 2012 ਦੇ ਨਿਰਭਯਾ ਜਬਰ ਜਿਨਾਹ ਤੇ ਕਤਲ ਕਾਂਡ ਦੇ ਚਾਰ ਦੋਸ਼ੀਆਂ ਵਿੱਚੋਂ ਇਕ ਪਵਨ ਕੁਮਾਰ ਦੀ ਸੁਧਾਰਾਤਮਕ ਯਾਚਿਕਾ (ਕਯੂਰੇਟਿਵ ਯਾਚਿਕਾ) ਖਾਰਿਜ ਕਰ ਦਿੱਤੀ ਹੈ। ਕੋਰਟ ਨੇ ਅਗਲੇ ਆਦੇਸ਼ ਜਾਰੀ ਹੋਣ ਤਕ ਦੋਸ਼ੀਆਂ ਦੀ ਫਾਂਸੀ ਤੇ ਰੋਕ ਲਗਾ ਦਿੱਤੀ ਹੈ। ਪਵਨ ਕੁਮਾਰ ਨੇ ਆਪਣੇ ਆਪ ਨੂੰ ਨਾਬਾਲਿਗ ਹੋਣ ਦਾ ਦਾਵਾ ਕਰਦੇ ਹੋਏ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਦੀ ਬੇਨਤੀ ਕੀਤੀ ਸੀ। ਨਿਰਭਯਾ ਦੇ ਚਾਰਾਂ ਦੋਸ਼ੀਆਂ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤਾ ਜਾਣਾ ਤੈਅ ਕੀਤਾ ਗਿਆ ਸੀ ਪਰ ਹੁਣ ਅਗਲੇ ਆਦੇਸ਼ ਤੱਕ ਫਾਂਸੀ ਤੇ ਰੋਕ ਲਗਾਈ ਗਈ ਹੈ।

ਕੋਰਟ ਵਿੱਚ ਨਿਆਧੀਸ਼ ਐਨਵੀ ਰਮਣਾ ਦੇ ਪ੍ਰਧਾਨਗੀ ਵਾਲੀ ਪੀਠ ਨੇ ਕਿਹਾ ਕਿ ਦੋਸ਼ੀ ਦੀ ਗਲਤੀ ਦੀ ਮੁੜ ਸਮੀਖਿਆ ਦਾ ਕੋਈ ਮਾਮਲਾ ਨਹੀਂ ਬਣਦਾ। ਪੀਠ ਦੇ ਹੋਰ ਮੈਂਬਰ ਅਰੂਣ ਮਿਸ਼ਰਾ, ਆਰਐਫ ਨਰੀਮਨ, ਆਰ ਭਾਨੂਮਤਿ ਅਤੇ ਅਸ਼ੌਕ ਭੂਸ਼ਣ ਹਨ। ਵਕੀਲ ਏ ਪੀ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸੁਪਰੀਮ ਕੋਰਟ ਦੀ ਰਜਿਸਟਰੀ ਵਿਚ ਇਕ ਅਰਜੀ ਦਾਖਿਲ ਕਰ ਖੁਲੀ ਅਦਾਲਤ ਵਿੱਚ ਪਵਨ ਦੀ ਸੁਧਾਰਤਮਕ ਯਾਚਿਕਾ ਤੇ ਮੋਖਿਕ ਸੁਣਵਾਈ ਦਾ ਅਨੁਰੋਧ ਕੀਤਾ ਸੀ। ਦੋਸੀਆਂ ਵਿੱਚੋਂ ਸਿਰਫ ਪਵਨ ਕੋਲ ਹੀ ਹੁਣ ਸੁਧਾਰਾਤਮਕ ਯਾਚਿਕਾ ਦਾ ਵਿਕਲਪ ਬਚਿਆ ਸੀ

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2uvrbvN ‘ਤੇ ਕਲਿੱਕ ਕਰੋ।