ਅੰਮ੍ਰਿਤਸਰ, 3 ਨਵੰਬਰ | ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਤੇ ਸ਼੍ਰੋਮਣੀ ਕਮੇਟੀ ਦੀ ਤਾਕੀਦ ਦੇ ਉਲਟ ਫਿਲਮ ਦਾਸਤਾਨ-ਏ- ਸਰਹੰਦ ਅੱਜ ਰਿਲੀਜ਼ ਹੋਈ। ਅੰਮ੍ਰਿਤਸਰ ਵਿਖੇ ਰੋਹ ਵਿਚ ਆਈਆਂ ਸਿੱਖ ਜਥੇਬੰਦੀਆਂ ਨੇ ਜ਼ਬਰਦਸਤ ਵਿਰੋਧ ਕੀਤਾ। ਸੂਰਜ ਚੰਦਾ ਤਾਰਾ ਸਿਨੇਮਾ ਘਰ ਵਿਚ ਪਹੁੰਚ ਕੇ ਫਿਲਮ ਦਾ ਸ਼ੋਅ ਰੁਕਵਾਇਆ ਗਿਆ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਵਾਰ-ਵਾਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਿਹਾ ਕਿ ਜੇਕਰ ਮੁੜ ਫਿਲਮ ਸ਼ੁਰੂ ਕਰਵਾਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।