<p><strong>ਫਤਿਹਗੜ੍ਹ ਸਾਹਿਬ&comma; 30 ਦਸੰਬਰ &vert;<&sol;strong> ਕੁਝ ਨਿਹੰਗਾਂ ਨੇ ਰੋਡਵੇਜ਼ ਦੀ ਬੱਸ &&num;8216&semi;ਤੇ ਹਮਲਾ ਕਰ ਦਿੱਤਾ। ਫਤਿਹਗੜ੍ਹ ਸਾਹਿਬ ਦੇ ਜੀ&period;ਟੀ ਰੋਡ &&num;8216&semi;ਤੇ ਸਰਹਿੰਦ ਥਾਣੇ ਨੇੜੇ ਨਿਹੰਗਾਂ ਨੇ ਕਿਰਪਾਨਾਂ ਨਾਲ ਹਮਲਾ ਕਰ ਕੇ ਲੁਧਿਆਣਾ ਡਿਪੂ ਦੀ ਬੱਸ ਦੀ ਭੰਨਤੋੜ ਕੀਤੀ। ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਜਦੋਂ ਨਿਹੰਗਾਂ ਨੇ ਹਮਲਾ ਕੀਤਾ ਤਾਂ ਸਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ<&sol;p>&NewLine;<p>ਨਿਹੰਗਾਂ ਦੇ ਹਮਲੇ ਵਿਚ ਬੱਸ ਡਰਾਈਵਰ ਅਵਤਾਰ ਸਿੰਘ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਬੱਸ ਦੇ ਦੋਵੇਂ ਪਾਸੇ ਲੋਹੇ ਦੀਆਂ ਸੇਫਟੀ ਪਾਈਪਾਂ ਲਗਾਈਆਂ ਹੋਣ ਕਾਰਨ ਸਵਾਰੀਆਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਹ ਬੱਸ ਅੰਬਾਲਾ ਤੋਂ ਲੁਧਿਆਣਾ ਆ ਰਹੀ ਸੀ।<&sol;p>&NewLine;<p>ਜਾਣਕਾਰੀ ਅਨੁਸਾਰ ਜਦੋਂ ਬੱਸ ਜੀ&period;ਟੀ&period;ਰੋਡ ਦੀ ਸਰਵਿਸ ਲੇਨ ਤੋਂ ਸਰਹਿੰਦ ਥਾਣੇ ਨੇੜੇ ਪੁੱਜੀ ਤਾਂ ਸ਼ਹੀਦੀ ਸਭਾ ਤੋਂ ਕੁਝ ਨਿਹੰਗ ਆਪਣੇ ਘੋੜਿਆਂ ਸਮੇਤ ਜਾ ਰਹੇ ਸਨ ਕਿ ਬੱਸ ਦੀ ਸਾਈਡ ਇੱਕ ਘੋੜੇ ਨੂੰ ਛੂਹ ਗਈ। ਇਸ ਗੱਲ &&num;8216&semi;ਤੇ ਨਿਹੰਗ ਸਿੰਘ ਗੁੱਸੇ &&num;8216&semi;ਚ ਆ ਗਏ। ਉਨ੍ਹਾਂ ਨੇ ਕਿਰਪਾਨਾਂ&comma; ਬਰਛਿਆਂ ਅਤੇ ਹੋਰ ਹਥਿਆਰਾਂ ਨਾਲ ਬੱਸ &&num;8216&semi;ਤੇ ਹਮਲਾ ਕਰ ਦਿੱਤਾ ਅਤੇ ਬੱਸ ਦੇ ਅਗਲੇ ਅਤੇ ਪਾਸੇ ਦੇ ਸ਼ੀਸ਼ੇ ਵੀ ਤੋੜ ਦਿੱਤੇ। ਜਦੋਂ ਡਰਾਈਵਰ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਡਰਾਈਵਰ &&num;8216&semi;ਤੇ ਵੀ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;