ਚੰਡੀਗੜ੍ਹ | ਪੂਰੇ ਮੁਲਕ ‘ਚ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਸਖਤੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਹੁਣ ਪੰਜਾਬ ਵਿੱਚ ਕਰਫਿਊ ਰਾਤ 9 ਵਜੇ ਦੀ ਥਾਂ 8 ਵਜੇ ਤੋਂ ਲੱਗਿਆ ਕਰੇਗਾ। ਮੁੱਖ ਮੰਤਰੀ ਦੀ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਇਸ ਤੋਂ ਇਲਾਵਾ ਜਿਮ ਅਤੇ ਸਪੋਰਟਸ ਕੰਪਲੈਕਸ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਆਰਡਰ ਕੀਤੇ ਗਏ ਹਨ।

ਸੋਮਵਾਰ ਤੋਂ ਸ਼ਨੀਵਾਰ ਤੱਕ ਹੋਟਰਾਂ ਅਤੇ ਰੈਸਟੋਰੈਂਟਾਂ ਤੋਂ ਸਿਰਫ ਹੋਮ ਡਿਲੀਵਰੀ ਹੋ ਸਕੇਗੀ। ਐਤਵਾਰ ਨੂੰ ਸਾਰੇ ਹੋਟਲ, ਮਲਟੀਪਲੈਕਸ ਅਤੇ ਮੌਲ ਬੰਦ ਰਹਿਣਗੇ।

ਵਿਆਹ ਅਤੇ ਸ਼ੋਕ ਸਮਾਗਮਾਂ ਵਿੱਚ ਸਿਰਫ਼ 20 ਲੋਕ ਹੀ ਇਕੱਠੇ ਹੋ ਸਕਣਗੇ।

ਐਤਵਾਰ ਨੂੰ ਸਾਰੇ ਮਾਲ, ਦੁਕਾਨਾਂ ਬੰਦ ਰਹਿਣਗੀਆਂ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)