<p><strong>ਚੰਡੀਗੜ੍ਹ&comma; 28 ਜਨਵਰੀ&vert;<&sol;strong> ਪੰਜਾਬ ਵਿਚ ਹੁਣ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਕੜਾਕੇ ਦੀ ਠੰਡ ਤੋਂ ਬਾਅਦ ਹੁਣ ਦਿਨ ਵਿਚ ਧੁੰਦ ਨਿਕਲਣ ਨਾਲ ਰਾਹਤ ਵਾਲਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਹੁਣ ਇਕ ਫਰਵਰੀ ਨੂੰ ਮੀਂਹ ਦੇ ਆਸਾਰ ਹਨ। ਹਾਲਾਂਕਿ 12 ਸਾਲ ਦੇ ਰਿਕਾਰਡ ਮੁਤਾਬਕ ਜਨਵਰੀ ਮਹੀਨਾ ਸੁੱਕਾ ਨਿਕਲ ਰਿਹਾ ਹੈ ਪਰ 28 ਜਨਵਰੀ ਸ਼ਾਮ ਨੂੰ ਇਕ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਿਹਾ ਹੈ&comma; ਭਾਵੇਂ ਇਹ ਥੋੜ੍ਹਾ ਕਮਜ਼ੋਰ ਹੈ ਪਰ ਇਸ ਤੋਂ ਬਾਅਦ ਦੂਜਾ ਵੈਸਟਰਨ ਡਿਸਟਰਬੈਂਸ 31 ਨੂੰ ਸਰਗਰਮ ਹੋਵੇਗਾ।<&sol;p>&NewLine;<p>ਇਸ ਨਾਲ 1 ਅਤੇ 2 ਫਰਵਰੀ ਨੂੰ ਮੀਂਹ ਪੈ ਸਕਦਾ ਹੈ ਪਰ ਹੁਣ ਦਿਨ ਸਮੇਂ ਸੰਘਣਾ ਕੋਹਰਾ ਦੇਖਣ ਨੂੰ ਨਹੀਂ ਮਿਲੇਗਾ। ਇਸ ਨਾਲ ਲਿਹਾਜ਼ਾ ਲੋਕਾਂ ਨੂੰ ਹੱਡ ਚੀਰਵੀਂ ਠੰਡ ਤੋਂ ਰਾਹਤ ਮਿਲਣੀ ਸੁਭਾਵਿਕ ਹੈ। 27 ਨੂੰ ਮੌਸਮ ਸਾਫ ਰਿਹਾ ਹਾਲਾਂਕਿ ਸਵੇਰੇ ਸੰਘਣੀ ਧੁੰਦ ਜ਼ਰੂਰ ਸੀ ਪਰ ਦੁਪਿਹਰ ਸਮੇਂ ਨਿਕਲੀ ਧੁੰਦ ਨਾਲ ਲੋਕਾਂ ਨੇ ਠੰਡ ਤੋਂ ਸੁੱਖ ਦਾ ਸਾਹ ਲਿਆ ਹੈ।<&sol;p>&NewLine;<p>ਇਸ ਨਾਲ ਦਿਨ ਦੇ ਤਾਪਮਾਨ ਵਿਚ ਵਾਧਾ ਦੇਖਿਆ ਗਿਆ ਅਤੇ ਦਿਨ ਦਾ ਪਾਰਾ 23 ਡਿਗਰੀ ਦੇ ਕਰੀਬ ਰਿਹਾ। ਉਥੇ ਹੀ ਹਿਮਾਚਲ ਵਿਚ ਸ਼ੁੱਕਰਵਾਰ ਨੂੰ ਲਾਹੌਲ ਦੀਆਂ ਚੋਟੀਆਂ ’ਤੇ ਹਲਕੀ ਬਰਫਬਾਰੀ ਹੋਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਨਿਊਨਤਮ ਪਾਰਾ 3&period;7 ਤੇ ਵੱਧ ਤੋਂ ਵੱਧ 21&period;8 ਡਿਗਰੀ&comma; ਲੁਧਿਆਣਾ ਵਿਚ 6&period;0 ਤੇ 22&period;8&comma; ਪਟਿਆਲਾ ਵਿਚ 6&period;5 ਤੇ ਵੱਧ ਤੋਂ ਵੱਧ 22&period;0&comma; ਪਠਾਨਕੋਟ ਵਿਚ 4&period;3 ਤੇ 21&period;5 ਜਦਕਿ ਗੁਰਦਾਸਪੁਰ ਵਿਚ ਨਿਊਨਤਮ ਪਾਰਾ 5&period;5 ਤੇ ਵੱਧ ਤੋਂ ਵੱਧ 17&period;5 ਰਿਕਾਰਡ ਕੀਤਾ ਗਿਆ ਹੈ। ਉੱਧਰ ਹਿਮਾਚਲ ਵਿਚ 31 ਜਨਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;