ਚੰਡੀਗੜ੍ਹ . ਪੰਜਾਬ ਸਰਕਾਰ ਵਲੋਂ ਅਨਲੌਕ-4 ਲਈ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕੇਂਦਰ ਵਲੋਂ ਜਾਰੀ ਹਿਦਾਇਤਾਂ ਮੁਤਾਬਕ ਫੈਸਲੇ ਨਹੀਂ ਲਏ। ਪੰਜਾਬ ‘ਚ ਵੀਕਐਂਡ ਕਰਫਿਊ ਨਹੀਂ ਹਟਾਇਆ ਗਿਆ। ਵੀਕਐਂਡ ਕਰਫਿਊ ਅਜੇ ਵੀ 30 ਸਤੰਬਰ ਤੱਕ ਜਾਰੀ ਰਹੇਗਾ।
ਨਾਈਟ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਸ਼ਾਮ 6:30 ਵਜੇ ਹੀ ਰਹੇਗਾ। ਕਾਰ ‘ਚ ਸਿਰਫ 3 ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ। ਪੰਜਾਬ ਨਾਈਟ ਕਰਫਿਊ ਤੇ ਵੀਕਐਂਡ ਲਾਕਡਾਊਨ ਜਾਰੀ ਰਹੇਗਾ। ਵਿਆਹਾਂ ਵਿਚ 30 ਵਿਅਕਤੀ ਤੇ ਅੰਤਿਮ ਸਸਕਾਰ ਵਿਚ 20 ਵਿਅਕਤੀ ਹੀ ਸ਼ਾਮਿਲ ਹੋਣਗੇ।
ਸਾਰੇ ਦਫਤਰਾਂ ਵਿਚ 50 ਫੀਸਦੀ ਸਟਾਫ ਹੀ ਆਏਗਾ। ਬੱਸਾਂ ਵਿਚ 50 ਫੀਸਦੀ ਸਵਾਰੀਆਂ ਦੀ ਇਜਾਜ਼ਤ ਹੋਵੇਗੀ।ਕਾਰ ਵਿਚ 3 ਸਵਾਰੀਆਂ ਬੈਠ ਸਕਣਗੀਆਂ। ਸਾਰੀਆਂ ਦੁਕਾਨਾਂ ਤੇ ਬਜ਼ਾਰ 6:30 ਵਜੇ ਬੰਦ ਹੋਣਗੇ, ਸ਼ਰਾਬ ਦੇ ਠੇਕੇ ਦਾ ਵੀ ਇਹੀ ਸਮਾਂ ਹੋਵੇਗਾ।