ਲੁਧਿਆਣਾ | ਬੀਤੀ ਸ਼ਾਮ ਲੁਧਿਆਣਾ ਦੀ ਗੁੜ ਮੰਡੀ ਸਥਿਤ ਮਨੀ ਐਕਸਚੇਂਜਰ ਦੀ ਦੁਕਾਨ ‘ਤੇ ਰੇਡ ਮਾਰੀ, ਇਸ ਕਾਰਣ ਬਾਕੀ ਦੁਕਾਨਦਾਰਾਂ ਚ ਹਫੜਾ-ਦਫੜੀ ਫੈਲ ਗਈ ਤੇ ਕਈ ਦੁਕਾਨਦਾਰ ਆਪਣੀ ਦੁਕਾਨਾਂ ਤੋਂ ਗਾਇਬ ਹੋ ਗਏ। NCB ਦੀ ਟੀਮ ਜਿਸ ਦੁਕਾਨ ‘ਤੇ ਰੇਡ ਕੀਤੀ, ਉਥੋਂ ਕੈਸ਼ ਵੀ ਬਰਾਮਦ ਹੋਇਆ ਪਰ ਕਿਸੇ ਵੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਮੁਤਾਬਿਕ ਇਹ ਰੇਡ ਕਰੋੜਾਂ ਰੁਪਏ ਦੀ ਡਰੱਗ ਮਨੀ ਦੀ ਟ੍ਰਾਂਸਜੈਕਸ਼ਨ ਨੂੰ ਲੈ ਕੇ ਕੀਤੀ ਗਈ ਹੈ।
ਦਰਅਸਲ ਬੀਤੇ ਦਿਨੀਂ ਸਰਾਭਾ ਨਗਰ ਇਲਾਕੇ ਵਿੱਚ ਨਾਰਕੋਟੇਕਸ ਕੰਟਰੋਲ ਬਿਊਰੋ ਨੇ ਛਾਪੇਮਾਰੀ ਕਰ ਕੇ 20 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ, ਜਿਸ ਵਿਚ ਆਰੋਪੀ ਅਕਸ਼ੇ ਛਾਬੜਾ ਨੂੰ ਕਾਬੂ ਕੀਤਾ ਗਿਆ ਸੀ । NCB ਨੇ ਆਰੋਪੀ ਤੋਂ ਪੁੱਛ ਪੜਤਾਲ ਤੋਂ ਬਾਅਦ ਅਗਲੀ ਲੜੀ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਉਧਰ ਦੂਜੇ ਪਾਸੇ ਮਨੀ ਐਕਸਚੇਂਜਰ ਦੇ ਮਾਲਿਕ ਨੇ ਕਿਹਾ ਕਿ NCB ਟੀਮ ਕਿਸੇ ਗਲਤੀ ਕਰ ਕੇ ਉਨ੍ਹਾਂ ਦੀ ਦੁਕਾਨ ‘ਤੇ ਆ ਕੇ ਰੁਕੀ ਹੈ।