<p><strong>ਰੋਪੜ&comma; 14 ਨਵੰਬਰ &vert;<&sol;strong> ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ &OpenCurlyQuote;ਤੇ ਪਿੰਡ ਰੈਲਮਾਜਰਾ ਦਾ ਇਕ ਵਿਦਿਆਰਥੀ ਪਿਛਲੇ 8 ਦਿਨਾਂ ਤੋਂ ਲਾਪਤਾ ਸੀ&comma; ਜਿਸ ਦੀ ਲਾਸ਼ ਸ਼ੱਕੀ ਹਾਲਾਤ ਵਿਚ ਸਰਹਿੰਦ ਨਹਿਰ ਤੋਂ ਬਰਾਮਦ ਹੋਈ ਹੈ। ਨੌਜਵਾਨ ਰਾਇਤ ਬਾਹੜਾ ਕਾਲਜ ਖਰੜ ਕੈਂਪਸ ਵਿਚ ਬੀ-ਫਾਰਮੇਸੀ ਦਾ ਵਿਦਿਆਰਥੀ ਸੀ। ਪਰਿਵਾਰ ਵਾਲਿਆਂ ਨੇ ਕਾਠਗੜ੍ਹ ਥਾਣੇ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਥਾਣਾ ਕਾਠਗੜ੍ਹ ਪੁਲਿਸ ਨੇ ਇਹ ਮਾਮਲਾ ਪੁਲਿਸ ਚੌਕੀ ਅਫਸਰਾਂ ਨੂੰ ਸੌਂਪ ਦਿੱਤਾ ਸੀ।<&sol;p>&NewLine;<p>ਨੌਜਵਾਨ ਦੇ ਕਰੀਬੀ ਨੇ ਦੱਸਿਆ ਕਿ ਉਹ ਘਰ ਤੋਂ ਚੰਡੀਗੜ੍ਹ ਗਿਆ ਸੀ ਤੇ ਆਪਣੀ ਬਾਈਕ ਰੋਪੜ ਬੱਸ ਸਟੈਂਡ &OpenCurlyQuote;ਤੇ ਖੜ੍ਹੀ ਕਰ ਗਿਆ ਸੀ। 5 ਨਵੰਬਰ ਦੀ ਸ਼ਾਮ ਤੱਕ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੂੰ ਉਸ ਦੀ ਚਿੰਤਾ ਹੋਈ। ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ&comma; ਪਰਿਵਾਰ ਵਾਲਿਆਂ ਨੇ ਸੋਚਿਆ ਕਿ ਉਹ ਆਪਣੇ ਦੋਸਤਾਂ ਨਾਲ ਕਿਤੇ ਰੁਕਿਆ ਹੋਵੇਗਾ।<&sol;p>&NewLine;<p>ਜਦੋਂ ਉਹ ਸਵੇਰ ਤੱਕ ਨਹੀਂ ਪਰਤਿਆ ਤਾਂ ਰਿਸ਼ਤੇਦਾਰਾਂ ਦੇ ਭਾਲ ਕੀਤੀ ਗਈ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ&comma; ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਐੱਸਆਈ ਜਰਨੈਲ ਸਿੰਘ ਨੂੰ ਸੌਂਪ ਦਿੱਤੀ। ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸ਼ੱਕੀ ਹਾਲਤ ਵਿਚ ਸੰਦੀਪ ਦੀ ਦੇਹ ਪਿੰਡ ਸਿੰਧਵਾਂ ਸਰਹਿੰਦ ਨਹਿਰ ਤੋਂ ਬਰਾਮਦ ਹੋਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;