ਫਿਰੋਜ਼ਪੁਰ, 16 ਅਕਤੂਬਰ| ਭਾਰਤ ਸਕਾਊਟਸ ਅਤੇ ਗਾਈਡਜ਼ ਵਲੋਂ ਪੂਰੇ ਭਾਰਤ ਵਿਚੋਂ ਹਰ ਸਾਲ 120 ਬੱਚਿਆਂ ਦੀ ਰਾਸ਼ਟਰਪਤੀ ਪੁਰਸਕਾਰ ਲਈ ਚੋਣ ਕੀਤੀ ਜਾਂਦੀ ਹੈ। ਇਸ ਦੇ ਤਿੰਨ ਪੱਧਰੀ ਵਿੰਗਾਂ ਵਿਚੋਂ ਰੇਂਜ ਅਤੇ ਰੋਵਰਸ ਵਿੰਗ ਵਿਚ ਸਕਾਊਟਿੰਗ ਦੇ ਸਰਵ ਉੱਚ ਪੁਰਸਕਾਰ, ਰਾਸ਼ਟਰਪਤੀ ਪੁਰਸਕਾਰ ਵਾਸਤੇ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫੱਤੇਵਾਲਾ ਦੀ ਵਿਦਿਆਰਥਣ ਨਵਕਿਰਨ ਕੌਰ ਪੁੱਤਰੀ ਸੁਖਵਿੰਦਰ ਸਿੰਘ ਦੀ ਚੋਣ ਹੋਈ ਹੈ।

ਨਵਕਿਰਨ ਕੌਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੂੰ ਇਹ ਪ੍ਰਾਪਤੀ ਭਾਰਤ ਸਕਾਊਟਸ ਦੇ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਚਰਨਜੀਤ ਸਿੰਘ ਦੇ ਸੁਚੱਜੇ ਮਾਰਗ-ਦਰਸ਼ਨ ਅਤੇ ਦਿਸ਼ਾ-ਨਿਰਦੇਸ਼ਾਂ ਸਦਕਾ ਪ੍ਰਾਪਤ ਹੋਈ ਹੈ।

ਇਸ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ਼੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਜੀ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ ਨੇ ਸਕੂਲ ਪ੍ਰਿੰਸੀਪਲ, ਸਟਾਫ਼ ਅਤੇ ਸਮੂਹ ਇਲਾਕੇ ਨੂੰ ਵਧਾਈ ਦਿਤੀ। ਪ੍ਰਿੰਸੀਪਲ ਨੇ ਇਸ ਵੱਡੀ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ, ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਸਿਰ ਬੰਨ੍ਹਿਆ ਹੈ ।