ਚੰਡੀਗੜ੍ਹ, 28 ਨਵੰਬਰ | ਪੰਜਾਬ ਕਾਂਗਰਸ ਨੇਤਾ ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਦੇ ਦਾਅਵੇ ‘ਤੇ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਪੱਤਰ ਲਿਖ ਕੇ ਨਵਜੋਤ ਕੌਰ ਨੂੰ 850 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ ਕਿ ਨਿੰਬੂ ਪਾਣੀ, ਕੱਚੀ ਹਲਦੀ ਅਤੇ ਨਿੰਮ ਕੈਂਸਰ ਨੂੰ ਠੀਕ ਕਰ ਸਕਦੇ ਹਨ?।
ਛੱਤੀਸਗੜ੍ਹ ਸਿਵਲ ਸੁਸਾਇਟੀ ਦੇ ਕਨਵੀਨਰ ਡਾ. ਕੁਲਦੀਪ ਸੋਲੰਕੀ ਨੇ ਕਿਹਾ ਕਿ ਤੁਹਾਡੀ ਖੁਰਾਕ ਬਾਰੇ ਸੁਣ ਕੇ ਦੇਸ਼-ਵਿਦੇਸ਼ ਵਿਚ ਕੈਂਸਰ ਦੇ ਮਰੀਜ਼ਾਂ ਵਿਚ ਐਲੋਪੈਥੀ ਦਵਾਈ ਪ੍ਰਤੀ ਭੰਬਲਭੂਸਾ ਅਤੇ ਵਿਰੋਧ ਦੀ ਸਥਿਤੀ ਪੈਦਾ ਹੋ ਰਹੀ ਹੈ। ਇਲਾਜ ਦੇ ਦਸਤਾਵੇਜ਼ 7 ਦਿਨਾਂ ਦੇ ਅੰਦਰ ਪੇਸ਼ ਕਰੋ। ਉਨ੍ਹਾਂ ਕਿਹਾ ਕਿ ਜੇਕਰ 7 ਦਿਨਾਂ ਅੰਦਰ ਮੁਆਫ਼ੀ ਜਾਂ ਸਬੂਤ ਨਾ ਮਿਲੇ ਤਾਂ ਉਹ ਆਪਣੇ ਵਕੀਲ ਰਾਹੀਂ ਅਦਾਲਤ ‘ਚ ਜਾਣਗੇ।
ਡਾਕਟਰ ਕੁਲਦੀਪ ਸੋਲੰਕੀ ਨੇ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ ਉਸ ਦੇ ਪਤੀ ਨੇ ਖੁਰਾਕ ਰਾਹੀਂ ਕੈਂਸਰ ਨੂੰ ਠੀਕ ਕਰਨ ਦਾ ਦਾਅਵਾ ਕੀਤਾ ਹੈ। ਕੀ ਤੁਸੀਂ ਉਸ ਦੇ ਬਿਆਨ ਦਾ ਪੂਰਾ ਸਮਰਥਨ ਕਰਦੇ ਹੋ?
ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਐਲੋਪੈਥੀ ਦਵਾਈ ਦੇ ਇਲਾਜ ਦਾ ਜੋ ਤੁਸੀਂ ਕਈ ਹਸਪਤਾਲਾਂ ਵਿਚ ਕਰਵਾਇਆ ਹੈ, ਉਸ ਦਾ ਤੁਹਾਨੂੰ ਕੋਈ ਲਾਭ ਨਹੀਂ ਹੋਇਆ?
ਕੀ ਤੁਸੀਂ ਕੈਂਸਰ ਮੁਕਤ ਹੋਣ ਲਈ ਆਪਣੀ ਖੁਰਾਕ ਵਿਚ ਨਿੰਮ ਦੇ ਪੱਤੇ, ਨਿੰਬੂ ਪਾਣੀ, ਤੁਲਸੀ ਦੇ ਪੱਤੇ, ਹਲਦੀ ਦਾ ਸੇਵਨ ਕੀਤਾ ਹੈ? ਕੋਈ ਐਲੋਪੈਥੀ ਦਵਾਈ ਨਹੀਂ ਵਰਤੀ?
ਜੇਕਰ ਤੁਸੀਂ ਆਪਣੇ ਪਤੀ ਦੇ ਦਾਅਵੇ ਦਾ ਸਮਰਥਨ ਕਰਦੇ ਹੋ ਤਾਂ ਸਾਨੂੰ 7 ਦਿਨਾਂ ਦੇ ਅੰਦਰ ਸਾਰੇ ਪ੍ਰਮਾਣਿਤ ਦਸਤਾਵੇਜ਼ ਪ੍ਰਦਾਨ ਕਰੋ, ਜੋ ਇਹ ਸਾਬਤ ਕਰ ਸਕਦੇ ਹਨ ਕਿ ਤੁਸੀਂ ਬਿਨਾਂ ਕਿਸੇ ਦਵਾਈ ਦੇ ਜਾਂ ਬਿਨਾਂ ਕਿਸੇ ਡਾਕਟਰੀ ਸਹਾਇਤਾ ਦੇ ਆਪਣੀ ਖੁਰਾਕ ਵਿਚ ਤਬਦੀਲੀ ਕਰ ਕੇ 40 ਦਿਨਾਂ ਵਿਚ ਸਟੇਜ 4 ਦੇ ਕੈਂਸਰ ਨੂੰ ਠੀਕ ਕਰ ਲਿਆ ਹੈ ਤੇ ਤੁਸੀਂ ਕੈਂਸਰ ਮੁਕਤ ਹੋ ਗਏ ਹੋ।
ਜੇਕਰ ਕੋਈ ਪ੍ਰਮਾਣਿਤ ਦਸਤਾਵੇਜ਼ ਨਹੀਂ ਹੈ ਤਾਂ ਪ੍ਰੈਸ ਕਾਨਫਰੰਸ ਕਰੋ ਅਤੇ ਸਹੀ ਜਾਣਕਾਰੀ ਦਿਓ। ਡਾਕਟਰ ਕੁਲਦੀਪ ਸੋਲੰਕੀ ਨੇ ਆਪਣੇ ਪੱਤਰ ਵਿਚ ਨਵਜੋਤ ਕੌਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਆਪਣੇ ਪਤੀ ਨਵਜੋਤ ਸਿੱਧੂ ਦੇ ਦਾਅਵਿਆਂ ਦੇ ਸਮਰਥਨ ਲਈ ਕੋਈ ਪ੍ਰਮਾਣਿਤ ਦਸਤਾਵੇਜ਼ ਅਤੇ ਮੈਡੀਕਲ ਸਬੂਤ ਨਹੀਂ ਹਨ ਤਾਂ ਉਹ ਪ੍ਰੈਸ ਕਾਨਫਰੰਸ ਕਰ ਕੇ ਸਪੱਸ਼ਟੀਕਰਨ ਦੇਣ।
ਸੋਲੰਕੀ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਕੈਂਸਰ ਦੇ ਦੂਜੇ ਮਰੀਜ਼ਾਂ ਨੂੰ ਭੰਬਲਭੂਸੇ ਵਿਚ ਪਾ ਰਿਹਾ ਹੈ। ਉਹ ਆਪਣੀਆਂ ਦਵਾਈਆਂ, ਇਲਾਜ ਅਤੇ ਡਾਕਟਰੀ ਇਲਾਜਾਂ ਨੂੰ ਛੱਡ ਕੇ ਤੁਹਾਡੇ ਅਤੇ ਤੁਹਾਡੇ ਪਤੀ ਦੇ ਕਹਿਣ ‘ਤੇ ਭਰੋਸਾ ਕਰ ਕੇ ਆਪਣੀ ਜ਼ਿੰਦਗੀ ਨਾਲ ਜੂਆ ਖੇਡ ਰਹੇ ਹਨ।
(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)