<p><strong>ਮੋਹਾਲੀ&comma; 14 ਫਰਵਰੀ &vert;<&sol;strong> ਮੋਹਾਲੀ ਦੇ ਝਾਂਮਪੁਰ ਇਲਾਕੇ &&num;8216&semi;ਚ ਭਾਈਚਾਰੇ ਅਤੇ ਧਾਰਮਿਕ ਸਾਂਝ ਦੀ ਵੱਡੀ ਮਿਸਾਲ ਸਾਹਮਣੇ ਆਈ ਹੈ। ਇੱਥੇ ਮੁਹੰਮਦ ਇਮਰਾਨ ਹੈਪੀ ਨੇ ਆਪਣੇ ਹਿੰਦੂ ਭਰਾਵਾਂ ਲਈ ਸਨਾਤਨ ਧਰਮ ਮੰਦਰ ਬਣਾਉਣ ਵਾਸਤੇ ਆਪਣੀ ਨਿੱਜੀ ਜ਼ਮੀਨ ਵਿੱਚੋਂ 325 ਗਜ਼ ਜ਼ਮੀਨ&comma; ਜਿਸ ਦੀ ਕੀਮਤ ਕਰੀਬ 80 ਲੱਖ ਰੁਪਏ ਦੱਸੀ ਜਾ ਰਹੀ ਹੈ&comma; ਸਨਾਤਨ ਧਰਮ ਸਭਾ ਝਾਂਮਪੁਰ ਦੇ ਹਵਾਲੇ ਕਰ ਦਿੱਤੀ।<br &sol;>&NewLine;ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵਿਸ਼ੇਸ਼ ਤੌਰ &OpenCurlyQuote;ਤੇ ਮੌਜੂਦ ਰਹੇ। ਮੁਹੰਮਦ ਇਮਰਾਨ ਹੈਪੀ ਨੇ ਦੱਸਿਆ ਕਿ ਝਾਂਮਪੁਰ ਦੇ ਹਿੰਦੂ ਭਾਈਚਾਰੇ ਕੋਲ ਆਪਣਾ ਧਾਰਮਿਕ ਸਥਾਨ ਬਣਾਉਣ ਲਈ ਕੋਈ ਥਾਂ ਨਹੀਂ ਸੀ। ਜਦੋਂ ਉਨ੍ਹਾਂ ਨੇ ਇਹ ਗੱਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਸ਼ਾਹੀ ਇਮਾਮ ਸਾਹਿਬ ਨਾਲ ਸੰਪਰਕ ਕਰਕੇ ਪੁੱਛਿਆ ਕਿ ਕੀ ਮੰਦਰ ਲਈ ਜ਼ਮੀਨ ਦਿੱਤੀ ਜਾ ਸਕਦੀ ਹੈ। ਸ਼ਾਹੀ ਇਮਾਮ ਨੇ ਇਸ ਨੂੰ ਭਾਈਚਾਰੇ ਦੀ ਮਜ਼ਬੂਤੀ ਵੱਲ ਕਦਮ ਕਰਾਰ ਦਿੰਦਿਆਂ ਸਹਿਮਤੀ ਦਿੱਤੀ।<&sol;p>&NewLine;<p>ਸਮਾਗਮ ਦੌਰਾਨ ਸਨਾਤਨ ਧਰਮ ਸਭਾ ਵੱਲੋਂ ਸ਼ਾਹੀ ਇਮਾਮ ਅਤੇ ਮੁਹੰਮਦ ਇਮਰਾਨ ਹੈਪੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਭਾ ਨੂੰ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਵਿੱਚ ਨਫਰਤ ਲਈ ਕੋਈ ਥਾਂ ਨਹੀਂ ਹੈ ਅਤੇ ਅਨੇਕਤਾ ਵਿੱਚ ਏਕਤਾ ਹੀ ਦੇਸ਼ ਦੀ ਅਸਲੀ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮ ਆਪਸੀ ਸਨਮਾਨ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ ਅਤੇ ਸਮਾਜਿਕ ਇਕਤਾ ਨੂੰ ਮਜ਼ਬੂਤ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।<&sol;p>&NewLine;<p>ਇਸ ਮੌਕੇ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਵੀ ਇਸ ਕਦਮ ਦੀ ਪ੍ਰਸ਼ੰਸਾ ਕਰਦਿਆਂ ਇਸਨੂੰ ਪੰਜਾਬ ਵਿੱਚ ਸਾਂਝ ਅਤੇ ਸਮਰਸਤਾ ਦੀ ਮਿਸਾਲ ਕਰਾਰ ਦਿੱਤਾ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;