ਪੰਜਾਬ ‘ਚ ਹਰਿਆਣਾ ਦੇ ਨੌਜਵਾਨ ਦਾ ਕਤਲ, ਕਮਰੇ ‘ਚ ਖੂਨ ਨਾਲ ਲਥਪਥ ਪਈ ਮਿਲੀ ਲਾਸ਼

0
3395

ਮੋਹਾਲੀ | ਐਤਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਮਿਲੀ। ਇਹ ਘਟਨਾ ਖਰੜ ਦੀ ਦਰਪਨ ਸਿਟੀ ਸੁਸਾਇਟੀ ਵਿਚ ਵਾਪਰੀ। ਮ੍ਰਿਤਕ ਦੀ ਪਛਾਣ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਰਹਿਣ ਵਾਲੇ ਤੁਸ਼ਾਰ (22) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ।

ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਤੁਸ਼ਾਰ ਮੋਹਾਲੀ ਦੇ ਇਕ ਕੈਫੇ ਹਾਊਸ ਵਿਚ ਕੰਮ ਕਰਦਾ ਸੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਸ ਦੀ ਹੱਤਿਆ ਕਿਵੇਂ ਕੀਤੀ ਗਈ। ਪੁਲਿਸ ਸੁਸਾਇਟੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਤੁਸ਼ਾਰ ਐਤਵਾਰ ਸਵੇਰੇ ਆਪਣੇ ਕੈਫੇ ਨਹੀਂ ਪਹੁੰਚਿਆ। ਜਦੋਂ ਕੈਫੇ ਦੇ ਹੋਰ ਕਰਮਚਾਰੀ ਉਸ ਨੂੰ ਦੇਖਣ ਲਈ ਸੁਸਾਇਟੀ ‘ਚ ਆਏ ਤਾਂ ਤੁਸ਼ਾਰ ਦੀ ਲਾਸ਼ ਘਰ ਦੇ ਕਮਰੇ ‘ਚ ਪਈ ਸੀ। ਉਸ ਦੇ ਸਿਰ ‘ਤੇ ਸੱਟ ਲੱਗੀ ਸੀ ਅਤੇ ਖੂਨ ਵਹਿ ਰਿਹਾ ਸੀ। ਮੰਜੇ ‘ਤੇ ਪਏ ਸਿਰਹਾਣੇ ‘ਤੇ ਵੀ ਖੂਨ ਸੀ। ਇਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਅਤੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ। ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।

ਮੌਕੇ ’ਤੇ ਪੁੱਜੇ ਏਐਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ। ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਨੌਜਵਾਨ ਦਾ ਵੇਰਵਾ ਜਾਣਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਵੇਗਾ।