ਜਲੰਧਰ | ਜ਼ਿਲ੍ਹੇ ਤੋਂ ਸਵੇਰੇ ਹੀ ਇਕ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਤਾਪ ਬਾਗ ਦੇ ਰਹਿਣ ਵਾਲੇ ਤੇ ਆਲੂ-ਕੁਲਚੇ ਦਾ ਕਾਰੋਬਾਰ ਕਰਨ ਵਾਲੇ ਆਪਣੇ ਗੁਆਂਢੀ ਨਾਲ ਦੁਕਾਨਦਾਰ ਨਾਲ ਝਗੜਾ ਹੋ ਗਿਆ ਸੀ।

ਕੁੱਟਮਾਰ ਦੇ ਦੌਰਾਨ ਆਲੂ ਕੁਲਚਾ ਵੇਚਣ ਵਾਲਾ ਯੋਵਿੰਦਰ ਸਿੰਘ ਵਾਸੀ ਰਸਤਾ ਮੁਹੱਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਪ੍ਰਾਈਵੇਟ ਹਸਪਤਾਲ ਭਰਤੀ ਕਰਵਾਇਆ ਗਿਆ।, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਮ੍ਰਿਤਕ ਦੇ ਬੇਟੇ ਹਰਜੋਤ ਸਿੰਘ ਨੇ ਪਿਤਾ ਨਾਲ ਕੁੱਟਮਾਰ ਦੇ ਦੋਸ਼ ਗੁਆਂਢੀ ਦੁਕਾਨਦਾਰ ਭੱਲਾ ਸਾਈਕਲ ਦੇ ਮਾਲਕ ਸੁਨੀਲ ਭੱਲਾ ਤੇ ਉਹਨਾਂ ਦੇ ਸਾਥੀਆਂ ਤੇ ਲਾਇਆ ਹੈ।

ਜਾਣਕਾਰੀ ਦੇ ਮੁਤਾਬਿਕ ਸਵੇਰੇ ਕਰੀਬ 8.30 ਵਜੇ ਪ੍ਰਤਾਪ ਬਾਗ ਦੇ ਨੇੜੇ ਯੋਵਿੰਦਰ ਸਿੰਘ ਵਾਸੀ ਰਸਤਾ ਮੁਹੱਲਾ ਆਪਣੀ ਦੁਕਾਨ ਖੋਲ੍ਹ ਰਿਹਾ ਸੀ। ਯੋਵਿੰਦਰ ਦਾ ਨਾਲ ਦੀ ਦੁਕਾਨਦਾਰ ਨਾਲ ਝਗੜਾ ਹੋ ਗਿਆ। ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਗੁਆਂਢੀ ਦੁਕਾਨਦਾਰ ਨੇ ਪਿਤਾ ਦੇ ਸਿਰ ਵਿਚ ਰਾਡ ਤੇ ਤੰਦੂਰ ਚੋਂ ਲਕੜੀਆਂ ਕੱਢ ਕੇ ਮਾਰੀਆਂ ।

ਥਾਣਾ ਨੰਬਰ 3 ਦੀ ਪੁਲਿਸ ਨੇ ਭੱਲਾ ਸਾਈਕਲ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।