ਮੁਨੱਵਰ ਫਾਰੂਕੀ, ਆਏ ਸਮਯ ਰੈਨਾ ਦੀ ਸਪੋਰਟ ‘ਚ, ਵਿਵਾਦਾਂ ਵਿਚਾਲੇ ਦਿੱਤਾ ਇਹ ਵੱਡਾ ਬਿਆਨ
ਮੁੰਬਈ 13 ਫਰਵਰੀ। ਸਟੈਂਡ-ਅੱਪ ਕਾਮੇਡੀਅਨ ਸਮਯ ਰੈਨਾ ਅਤੇ influencer-podcaster ਰਣਵੀਰ ਅਲਾਹਬਾਦੀਆ ਨੂੰ ਇੰਡੀਆਜ਼ ਗੌਟ ਲੇਟੈਂਟ ਸ਼ੋਅ ਦੀ ਇੱਕ ਵਾਇਰਲ ਕਲਿੱਪ ‘ਤੇ ਸ਼ੋਅ ਵਿੱਚ ਅਸ਼ਲੀਲ ਕਮੈਂਟ ਤੇ ਅਸ਼ਲੀਲਤਾ ਫੈਲਾਉਣ ਦੇ ਮਾਮਲੇ ਵਿੱਚ ਸਮਯ ਤੇ ਰਣਵੀਰ ਇਲਾਹਾਬਾਦੀਆ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ FIR ਵੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਫਿਲਮ ਜਗਤ ਦੇ ਤਮਾਮ ਲੋਕ ਦੋਨਾਂ ਦੀ ਆਲੋਚਨਾ ਵੀ ਕਰ ਰਹੇ ਹਨ।ਸ਼ੋਅ ਵਿੱਚ ਰਣਵੀਰ ਦੀ ਅਸ਼ਲੀਲ ਟਿੱਪਣੀ ਤੋਂ ਬਾਅਦ, ਬਹੁਤ ਸਾਰੇ ਲੋਕ ਗੁੱਸੇ ਵਿੱਚ ਆ ਗਏ ਅਤੇ ਇਸ ਕਾਰਨ ਉਸ ਤੇ ਐਫਆਈਆਰ ਦਰਜ ਕੀਤੀ ਗਈ।ਇਸ ਬਾਰੇ ਸੰਸਦ ਵਿੱਚ ਚਰਚਾ ਵੀ ਹੋਈ। ਜਵਾਬ ਵਿੱਚ, ਸਮਯ ਨੇ ਆਪਣੇ ਯੂਟਿਊਬ ਚੈਨਲ ਤੋਂ ਸ਼ੋਅ ਦੇ ਸਾਰੇ ਐਪੀਸੋਡ ਹਟਾ ਦਿੱਤੇ। ਹਾਲ ਹੀ ‘ਚ ਉਨ੍ਹਾਂ ਦਾ ਦੋਸਤ ਮੁਨੱਵਰ ਫਾਰੂਕੀ ਉਨ੍ਹਾਂ ਦੇ ਸਮਰਥਨ ਲਈ ਅੱਗੇ ਆਇਆ ਹੈ।
ਸਲਮਾਨ ਖ਼ਾਨ ਦੇ ਰਿਆਲਟੀ ਸ਼ੋਅ ਬਿੱਗ ਬੌਸ 17 ਦਾ ਖ਼ਿਤਾਬ ਜਿੱਤਣ ਵਾਲੇ ਮੁਨੱਵਰ ਫਾਰੂਕੀ ਹੁਣ ਸਮਯ ਰੈਨਾ ਤੇ ਰਣਵੀਰ ਇਲਾਹਾਬਾਦੀਆ ਕੰਟਰੋਵਰਸੀ ਦੇ ਦੋਰਾਨ ਮਨੁੱਵਰ ਫਾਰੂਕੀ ਦਾ ਇਹ ਬਿਆਨ ਆਇਆ ਹੈ। ਮੁੱਨਵਰ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਹੈਡਲ ‘ਤੇ ਇੱਕ ਲੇਟੈਸਟ ਸਟੋਰੀ ਸ਼ੇਅਰ ਕੀਤੀ ਹੈ,ਜਿਸ ਵਿੱਚ ਕਲਾ ਜੋ ਹੈ ਵੋਹ ਬਸੰਤ ਕੀ ਹੈ। ਜਿਤਨਾ ਦਬੋਗੇ ਉਤਨਾ ਉਪਰ ਉਠੇਗਾ। ਮੇਰਾ ਜੀ ਇੰਨਾ ਮਜ਼ਬੂਤ ਬਾਹਰ ਆਉਣ ਵਾਲਾ ਹੈ ਤੁਸੀਂ ਦੇਖੋਗੇ।”ਇਸ ਦੇ ਨਾਲ ਹੀ ਮੁਨੱਵਰ ਨੇ ਸਮਾਈ ਨਾਂ ਨਾਲ ਹਾਰਟ ਇਮੋਜੀ ਵੀ ਸ਼ਾਮਲ ਕੀਤਾ। ਇਸ ਤਰ੍ਹਾਂ ਉਸ ਨੇ ਆਪਣੇ ਯੂਟਿਊਬਰ ਦੋਸਤ ਨੂੰ ਖੁੱਲ੍ਹ ਕੇ ਸਪੋਰਟ ਕੀਤਾ ਹੈ। ਮੁਨੱਵਰ ਫਾਰੂਕੀ ਦੇ ਇਸ ਕਮੈਂਟ ਤੋਂ ਇਹ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ ਕਿ ਕਿਸੇ ਵੀ ਐਂਗਲ ਨਾਲ ਉਹ ਸਮਯ ਰੈਨਾ ਤੇ ਉਸ ਦੇ ਸ਼ੋਅ ਖ਼ਿਲਾਫ਼ ਨਹੀਂ ਹੈ।ਮੁਨੱਵਰ ਫਾਰੂਕੀ ਖ਼ੁਦ ਇੱਕ ਸਟੈਂਡਅੱਪ ਕਾਮੇਡੀਅਨ ਰਿਹਾ ਹੈ ਅਤੇ ਕਾਫੀ ਵਿਵਾਦਾਂ ਵਿੱਚ ਰਿਹਾ ਹੈ।ਜਿਸ ਕਾਰਨ ਮੁੱਨਵਰ ਨੂੰ ਵੀ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ।
ਸਮਯ ਰੈਨਾ ਦੇ ਮਾਮਲੇ ਵਿੱਚ ਪੁਲਿਸ ਕੀ ਐਕਸ਼ਨ ਲੈਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ।ਸਮਯ ਰੈਨਾ ਦੇ ਇੰਡੀਆਜ਼ ਗੌਟ ਲੇਟੈਂਟ ਸ਼ੋਅ ‘ਚ ਰਣਬੀਰ ਇਲਾਹਾਬਾਦੀਆ ਤੇ ਅਪੂਰਵਾ ਮਖੀਜਾ ਨੇ ਅਸ਼ਲੀਲ ਕਮੈਂਟ ਕੀਤੇ ਸੀ। ਜਿਨ੍ਹਾਂ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਸੀ। ਰਣਵੀਰ ਤੇ ਸਮਯ ਨੇ ਇਸ ਮਾਮਲੇ ਵਿਚ ਮਾਫੀ ਵੀ ਮੰਗ ਚੁੱਕੇ ਹਨ। ਜਦ ਕਿ ਅਪੂਰਵਾ ਨੇ ਪੁਲਿਸ ਸਟੇਸ਼ਨ ਜਾ ਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ।ਸਮਯ ਰੈਨਾ ਨੇ ਆਪਣੀ ਚੁੱਪ ਤੋੜਦਿਆਂ ਆਪਣਾ ਬਿਆਨ ਜਾਰੀ ਕੀਤਾ। ਉਸਨੇ ਕਿਹਾ ਕਿ ਉਸਨੇ ਆਪਣੇ ਚੈਨਲ ਤੋਂ ਸ਼ੋਅ ਦੇ ਸਾਰੇ ਵੀਡੀਓ ਹਟਾ ਦਿੱਤੇ ਹਨ ਅਤੇ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੇ ਹਨ।
ਇਸ ਦੇ ਨਾਲ ਹੀ ਸਮਯ ਨੇ ਲਿਖਿਆ, “ਜੋ ਕੁਝ ਵੀ ਹੋ ਰਿਹਾ ਹੈ, ਉਸ ਨੂੰ ਸੰਭਾਲਣ ਲਈ ਮੇਰੇ ਲਈ ਬਹੁਤ ਜ਼ਿਆਦਾ ਹੋ ਗਿਆ ਹੈ। ਮੈਂ ਆਪਣੇ ਚੈਨਲ ਤੋਂ ਸਾਰੇ ਇੰਡੀਆਜ਼ ਗੋਟ ਲੇਟੈਂਟ ਵੀਡੀਓ ਹਟਾ ਦਿੱਤੇ ਹਨ। ਮੇਰਾ ਇੱਕੋ ਇੱਕ ਉਦੇਸ਼ ਲੋਕਾਂ ਨੂੰ ਹਸਾਉਣਾ ਅਤੇ ਚੰਗਾ ਸਮਾਂ ਬਿਤਾਉਣਾ ਸੀ। ਮੈਂ ਇਹ ਯਕੀਨੀ ਬਣਾਉਣ ਲਈ ਸਾਰੀਆਂ ਏਜੰਸੀਆਂ ਦਾ ਪੂਰਾ ਸਹਿਯੋਗ ਕਰਾਂਗਾ ਕਿ ਉਨ੍ਹਾਂ ਦੀ ਪੁੱਛਗਿੱਛ ਨੂੰ ਨਿਰਪੱਖ ਢੰਗ ਨਾਲ ਪੂਰਾ ਕੀਤਾ ਜਾਵੇ। ਧੰਨਵਾਦ।”
ਇਸ ਤੋਂ ਇਲਾਵਾ ਸਾਰੇ ਸੈਲੇਬਜ਼ ਨੇ ਇਨ੍ਹਾਂ ਲੋਕਾਂ ਨੂੰ ਲਤਾੜ ਲਗਾਈ ਤੇ ਅਲੋਚਨਾ ਕੀਤੀ ਹੈ। ਇਨ੍ਹਾਂ ਵਿੱਚ ਵੀਰ ਦਾਸ, ਵਿਵੇਕ ਰੰਜਨ ਅਗਨੀਹੋਤਰੀ, ਰਾਜਪਾਲ ਯਾਦਵ, ਏ ਆਰ ਰਹਿਮਾਨ, ਮੁਕੇਸ਼ ਖੰਨਾ ਤੇ ਇਮਤਿਆਜ਼ ਅਲੀ ਵਰਗੀਆਂ ਕਈ ਹਸਤੀਆਂ ਦੇ ਨਾਂ ਸ਼ਾਮਲ ਹਨ। ਜੋ ਇਸ ਸ਼ੋਅ ਨੂੰ ਲੈ ਕੇ ਆਪਣੀਆ ਸ਼ਖਤ ਪ੍ਰਤਿਕਿਰਿਆਵਾ ਦੇ ਰਹੇ ਹਨ।
Related Post