ਮਲੇਰਕੋਟਲਾ, 13 ਮਾਰਚ | ਮਲੇਰਕੋਟਲਾ ਦੇ ਬਿਜਨੈਸਮੈਨ ਮੁਹੰਮਦ ਓਵੈਸ ਵੀਰਵਾਰ ਨੂੰ ਪੰਜਾਬ ਵਕਫ ਬੋਰਡ ਦੇ ਨਵੇਂ ਚੇਅਰਮੈਨ ਚੁਣ ਲਏ ਗਏ। ਪੰਜਾਬ ਸਰਕਾਰ ਦੇ ਸੈਕਟਰੀ ਗੁਰਕੀਰਤ ਕਿਰਪਾਲ ਸਿੰਘ ਦੀ ਮੌਜੂਦਗੀ ‘ਚ ਵਕਫ ਬੋਰਡ ਦੇ ਮੈਂਬਰਾਂ ਨੇ ਵੋਟਿੰਗ ਰਾਹੀਂ ਓਵੈਸ ਨੂੰ ਚੈਅਰਮੈਨ ਚੁਣਿਆ। ਓਵੈਸ ਸਟਾਰ ਇੰਪੈਕਟ ਨਾਂ ਤੋਂ ਕੰਪਨੀ ਚਲਾਉਂਦੇ ਹਨ।