ਹਰਿਆਣਾ | ਸੋਨੀਪਤ ਜ਼ਿਲ੍ਹਾ ਜੇਲ ਵਿਚ ਇਕ ਮਹਿਲਾ ਕੈਦੀ ਨੇ ਬਾਥਰੂਮ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਔਰਤ ਆਪਣੇ ਹੀ ਬੇਟੇ ਦੇ ਕਤਲ ਦੇ ਦੋਸ਼ ‘ਚ ਸਜ਼ਾ ਭੁਗਤ ਰਹੀ ਸੀ। ਜ਼ਿਲ੍ਹਾ ਅਦਾਲਤ ਨੇ ਬਜ਼ੁਰਗ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਦੋਵਾਂ ਉਤੇ ਆਪਣੇ ਪੁੱਤਰ ‘ਤੇ ਚਾਕੂ ਅਤੇ ਡੰਡੇ ਨਾਲ ਹਮਲਾ ਕਰਕੇ ਹੱਤਿਆ ਕਰਨ ਦਾ ਦੋਸ਼ ਸੀ।

ਸੂਚਨਾ ਤੋਂ ਬਾਅਦ ਸੋਨੀਪਤ ਸਿਟੀ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਸਿਵਲ ਹਸਪਤਾਲ ਭੇਜ ਦਿੱਤਾ, ਜਦਕਿ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।

20 ਸਤੰਬਰ 2020 ਦੀ ਸਵੇਰ ਨੂੰ ਪਿਤਾ ਰਣਧੀਰ ਅਤੇ ਮਾਤਾ ਕਿਤਾਬੋ ਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਅਤੇ ਪਵਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਉਨ੍ਹਾਂ ਦੇ ਘਰੋਂ ਰੌਲਾ-ਰੱਪਾ ਆ ਰਿਹਾ ਸੀ ਤਾਂ ਉਹ ਆਪਣੇ ਭਰਾ ਦੇ ਘਰ ਜਾਣ ਲੱਗਾ ਪਰ ਦਰਵਾਜ਼ਾ ਬੰਦ ਸੀ।

ਪ੍ਰਵੀਨ ਛੱਤ ਰਾਹੀਂ ਘਰ ਵਿਚ ਦਾਖਲ ਹੋਇਆ ਸੀ। ਪਵਨ ਖੂਨ ਨਾਲ ਲੱਥਪੱਥ ਹਾਲਤ ‘ਚ ਅੰਦਰ ਪਿਆ ਮਿਲਿਆ। ਰਣਧੀਰ ਅਤੇ ਕਿਤਾਬੋ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਸਨ। ਉਨ੍ਹਾਂ ਕਿਹਾ ਕਿ ਉਸ ਨੇ ਜੋ ਕਰਨਾ ਸੀ, ਕਰ ਲਿਆ ਹੈ। ਪਵਨ ਦੀ ਪੀਜੀਆਈ ਰੋਹਤਕ ਵਿਚ ਮੌਤ ਹੋ ਗਈ।

ਦੱਸਣਯੋਗ ਹੈ ਕਿ ਪੁਲਿਸ ਨੇ ਭਰਾ ਦੇ ਬਿਆਨਾਂ ਉਤੇ ਮਾਪਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਸੀ। ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਰਣਧੀਰ ਅਤੇ ਕਿਤਾਬੋ ਨੂੰ ਗ੍ਰਿਫਤਾਰ ਕਰ ਲਿਆ ਸੀ।