ਅੰਬਾਲਾ ਕੈਂਟ| ਪੁਲਿਸ ਨੇ ਘਰ ‘ਚ ਮਾਂ-ਧੀ ਵੱਲੋਂ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਿਊ ਦਿਆਲ ਬਾਗ ਕਾਲੋਨੀ ਵਿੱਚ ਛਾਪਾ ਮਾਰ ਕੇ ਮਾਂ-ਧੀ ਅਤੇ ਦਲਾਲਾਂ ਤੋਂ ਇਲਾਵਾ ਇਸ ਧੰਦੇ ਵਿੱਚ ਸ਼ਾਮਲ 8 ਔਰਤਾਂ ਨੂੰ ਮੌਕੇ ਤੋਂ ਕਾਬੂ ਕੀਤਾ ਹੈ।

ਜਾਣਕਾਰੀ ਮੁਤਾਬਕ ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਐਚ.ਸੀ ਜਸਬੀਰ ਸਿੰਘ, ਸਕਿਓਰਿਟੀ ਏਜੰਟ ਅਮਰਜੀਤ ਅਤੇ ਹੈੱਡ ਕਾਂਸਟੇਬਲ ਦਲੇਲ ਸਿੰਘ ਨੂੰ 500-500 ਰੁਪਏ ਦੇ ਕੇ ਜਾਅਲੀ ਗਾਹਕ ਬਣਾ ਕੇ ਭੇਜ ਦਿੱਤਾ।

ਹੈੱਡ ਕਾਂਸਟੇਬਲ ਜਸਬੀਰ ਸਿੰਘ ਮੁਲਜ਼ਮ ਸੀਮਾ ਦੇ ਘਰ ਗਏ, ਐਚ.ਸੀ ਦਲੇਲ ਸਿੰਘ ਮਮਤਾ ਅਤੇ ਐਸ.ਏ ਅਮਰਜੀਤ ਸਿੰਘ ਵੀਨਾ ਦੇ ਘਰ ਗਏ ਅਤੇ ਲੜਕੀ ਦੀ ਮੰਗ ਕੀਤੀ। ਜਦੋਂ ਮੁਲਜ਼ਮ ਨੇ ਲੜਕੀ ਨੂੰ ਉਪਲਬਧ ਕਰਵਾਇਆ ਤਾਂ ਮਿਸ ਕਾਲ ਮਿਲਣ ’ਤੇ ਐਸਐਚਓ ਨੇ ਤੁਰੰਤ ਛਾਪਾ ਮਾਰਿਆ।

ਹਾਲਾਂਕਿ ਕਾਰਵਾਈ ਦੌਰਾਨ ਇਕ ਔਰਤ ਮੌਕੇ ਤੋਂ ਫਰਾਰ ਹੋ ਗਈ। ਪੁਲਿਸ ਅਨੁਸਾਰ ਵੀਨਾ, ਉਸ ਦੀ ਧੀ ਸੀਮਾ ਅਤੇ ਮਮਤਾ ਸੈਕਟਰ-7 ਅੰਬਾਲਾ ਸ਼ਹਿਰ ਦੇ ਰਹਿਣ ਵਾਲੇ ਵਿਕਾਸ ਵਰਮਾ ਨਾਲ ਮਿਲ ਕੇ ਇਹ ਧੰਦਾ ਚਲਾ ਰਹੀਆਂ ਸਨ। ਮਮਤਾ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਈ ਪਰ ਪੁਲਸ ਦੋਸ਼ੀ ਔਰਤ ਦੀ ਗ੍ਰਿਫਤਾਰੀ ਲਈ ਦਬਾਅ ਬਣਾ ਰਹੀ ਹੈ। ਪੁਲਿਸ ਨੇ ਮਾਂ ਅਤੇ ਉਸ ਦੀਆਂ ਦੋ ਬੇਟੀਆਂ ਅਤੇ ਦਲਾਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।