ਨਵੀਂ ਦਿੱਲੀ/ਚੰਡੀਗੜ੍ਹ | ਜੇਕਰ ਤੁਸੀਂ ਵੀ ਸੁਰੱਖਿਅਤ ਨਿਵੇਸ਼ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੀਆਂ ਕਈ ਯੋਜਨਾਵਾਂ ਬਾਰੇ ਦੱਸ ਰਹੇ ਹਾਂ, ਜਿਸ ਨਾਲ ਤੁਹਾਡੇ ਪੈਸੇ ਕੁਝ ਸਾਲਾਂ ਵਿੱਚ ਦੁੱਗਣੇ ਹੋ ਜਾਣਗੇ। ਡਾਕਖਾਨੇ (post office)ਦੀਆਂ ਸਕੀਮਾਂ ‘ਚ ਤੁਹਾਡਾ ਪੈਸਾ ਸੁਰੱਖਿਅਤ ਰਹਿੰਦਾ ਹੈ, ਮਤਲਬ ਕਿ ਤੁਹਾਡੇ ਪੈਸੇ ਇੱਥੇ ਨਹੀਂ ਡੁੱਬਣਗੇ। ਡਾਕਖਾਨੇ ਦੀਆਂ ਅਜਿਹੀਆਂ ਕਈ ਬਚਤ ਯੋਜਨਾਵਾਂ ਹਨ, ਜਿਨ੍ਹਾਂ ਵਿੱਚ ਜੇਕਰ ਤੁਸੀਂ ਪੈਸਾ ਨਿਵੇਸ਼ ਕਰਦੇ ਹੋ ਤਾਂ ਜਲਦੀ ਹੀ ਤੁਹਾਡੇ ਪੈਸੇ ਦੁੱਗਣੇ ਹੋ ਜਾਣਗੇ। ਆਓ ਜਾਣਦੇ ਹਾਂ ਕਿਸ ਸਕੀਮ ਵਿੱਚ ਕਿੰਨਾ ਲਾਭ ਮਿਲੇਗਾ।

ਪੋਸਟ ਆਫਿਸ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (SCSS) ‘ਤੇ ਫਿਲਹਾਲ 7.4% ਵਿਆਜ ਦਿੱਤਾ ਜਾ ਰਿਹਾ ਹੈ। ਲਗਭਗ 9.73 ਸਾਲਾਂ ਵਿੱਚ ਇਸ ਸਕੀਮ ਵਿੱਚ ਤੁਹਾਡੇ ਪੈਸੇ ਦੁੱਗਣੇ ਹੋ ਜਾਣਗੇ।

ਡਾਕਘਰ ਦੇ 15 ਸਾਲਾ ਪਬਲਿਕ ਪ੍ਰੋਵੀਡੈਂਟ ਫੰਡ (PPF) ‘ਤੇ ਫਿਲਹਾਲ 7.1% ਵਿਆਜ ਮਿਲ ਰਿਹਾ ਹੈ। ਯਾਨੀ ਇਸ ਦਰ ‘ਤੇ ਤੁਹਾਡੇ ਪੈਸੇ ਨੂੰ ਦੁੱਗਣਾ ਕਰਨ ਲਈ ਲਗਭਗ 10.14 ਸਾਲ ਲੱਗਣਗੇ । ਜੇਕਰ ਤੁਸੀਂ ਪੋਸਟ ਆਫਿਸ ਸੇਵਿੰਗ ਅਕਾਉਂਟ ਵਿੱਚ ਆਪਣਾ ਪੈਸਾ ਰੱਖਦੇ ਹੋ ਤਾਂ ਤੁਹਾਨੂੰ ਪੈਸੇ ਦੇ ਦੁੱਗਣੇ ਹੋਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਇਹ ਸਿਰਫ 4.0 ਪ੍ਰਤੀਸ਼ਤ ਸਾਲਾਨਾ ‘ਤੇ ਵਿਆਜ ਦਿੰਦਾ ਹੈ, ਯਾਨੀ ਤੁਹਾਡੇ ਪੈਸੇ 18 ਸਾਲਾਂ ਵਿੱਚ ਦੁੱਗਣੇ ਹੋ ਜਾਣਗੇ।

1 ਸਾਲ ਤੋਂ 3 ਸਾਲ ਤੱਕ ਪੋਸਟ ਆਫਿਸ ਟਾਈਮ ਡਿਪਾਜ਼ਿਟ (TD) ‘ਤੇ 5.5 ਫੀਸਦੀ ਵਿਆਜ ਮਿਲ ਰਿਹਾ ਹੈ। ਜੇਕਰ ਤੁਸੀਂ ਇਸ ਵਿੱਚ ਨਿਵੇਸ਼ ਕਰਦੇ ਹੋ ਤਾਂ ਲਗਭਗ 13 ਸਾਲਾਂ ਵਿੱਚ ਤੁਹਾਡਾ ਪੈਸਾ ਦੁੱਗਣਾ ਹੋ ਜਾਵੇਗਾ। ਇਸੇ ਤਰ੍ਹਾਂ, ਤੁਹਾਨੂੰ 5 ਸਾਲਾਂ ਦੇ ਸਮੇਂ ਦੀ ਜਮ੍ਹਾ ਰਕਮ ‘ਤੇ 6.7% ਵਿਆਜ ਮਿਲ ਰਿਹਾ ਹੈ। ਜੇਕਰ ਇਸ ਵਿਆਜ ਦਰ ‘ਤੇ ਪੈਸਾ ਲਗਾਇਆ ਜਾਂਦਾ ਹੈ ਤਾਂ ਲਗਭਗ 10.75 ਸਾਲਾਂ ਵਿੱਚ ਤੁਹਾਡਾ ਪੈਸਾ ਦੁੱਗਣਾ ਹੋ ਜਾਵੇਗਾ।