ਮੋਗਾ (ਤਨਮਯ) | ਮੋਗਾ ਦੇ ਪਿੰਡ ਸਮਾਲਸਰ ਦੀ ਰਹਿਣ ਵਾਲੀ ਉਪਿੰਦਰਜੀਤ ਕੌਰ ਬਰਾੜ ਪੀਸੀਐਸ ਵਿੱਚ ਪੰਜਾਬ ਵਿੱਚ ਪਹਿਲੇ ਨੰਬਰ ‘ਤੇ ਆਈ ਹੈ।

ਉਪਿੰਦਰਜੀਤ ਨੇ 898.15 ਨੰਬਰ ਹਾਸਲ ਕੀਤੇ ਹਨ। ਟੀਚਰ ਮਾਂ-ਬਾਪ ਦੀ ਇਕਲੌਤੀ ਬੇਟੀ ਉਪਿੰਦਰਜੀਤ ਦੀ ਇਸ ਕਾਮਯਾਬੀ ਉੱਤੇ ਪੂਰੇ ਮੋਗਾ ਜਿਲੇ ਨੂੰ ਮਾਣ ਮਹਿਸੂਸ ਹੋ ਰਿਹਾ ਹੈ।

ਉਪਿੰਦਰਜੀਤ ਨੇ ਕਿਹਾ- 10ਵੀਂ ਤੋਂ ਬਾਅਦ ਹੀ ਮੈਂ ਸਿਵਿਲ ਸਰਵਸਿਸ ਬਾਰੇ ਸੋਚ ਲਿਆ ਸੀ। ਸਾਲ 2019 ਵਿੱਚ ਐਮਐਸਸੀ ਕਰਨ ਤੋਂ ਬਾਅਦ ਤਿਆਰੀ ਸ਼ੁਰੂ ਕਰ ਦਿੱਤੀ ਸੀ। ਲੌਕਡਾਊਨ ਕਰਕੇ ਪੇਪਰ ਅੱਗੇ ਪੈਂਦੇ ਗਏ ਪਰ ਮੈਂ ਤਿਆਰੀ ਜਾਰੀ ਰੱਖੀ।

ਉਪਿੰਦਰਜੀਤ ਆਪਣੀ ਇਸ ਕਾਮਯਾਬੀ ਲਈ ਆਪਣੇ ਮਾਂ-ਬਾਪ ਨੂੰ ਧੰਨਵਾਦ ਦਿੰਦੀ ਹੈ। ਕਹਿੰਦੀ ਹੈ- ਮੈਂ ਉਨ੍ਹਾਂ ਦੀ ਬਦੌਲਤ ਹੀ ਇੱਥੇ ਤੱਕ ਪਹੁੰਚੀ ਹਾਂ।

ਮਾਂ-ਬਾਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਇਕਲੌਤੀ ਬੇਟੀ ਨੂੰ ਬੇਟਿਆਂ ਵਾਂਗ ਹੀ ਪਾਲਿਆ ਹੈ। ਹੁਣ ਉਸ ਨੇ ਸਾਡਾ ਨਾਂ ਰੌਸ਼ਨ ਕਰ ਦਿੱਤਾ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)