ਮੋਗਾ| ਮੋਗਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਚ ਦਿਨ-ਦਿਹਾੜੇ ਇੱਕ ਬਜ਼ੁਰਗ ਨੂੰ ਗੋਲ਼ੀ ਮਾਰ ਦਿੱਤੀ ਗਈ। ਘਟਨਾ ਵੇਲੇ ਬਜ਼ੁਰਗ ਆਪਣੀ ਪਤਨੀ ਨਾਲ ਸੀ।

4 ਅਣਪਛਾਤੇ ਲੋਕ ਘਰ ਦੇ ਅੰਦਰ 2 ਤੋਂ ਫਾਇਰ ਕਰ ਕੇ ਮਾਰੇ ਗਏ। 65 ਸਾਲਾ ਬਜ਼ੁਰਗ ਸੰਤੋਖ ਸਿੰਘ ਆਪਣੀ ਪਤਨੀ ਨਾਲ ਘਰ ਵਿਚ ਮੌਜੂਦ ਸੀ ਕਿ ਕੁਝ ਲੋਕ ਆਏ ਤੇ ਸੰਤੋਖ ਸਿੰਘ ਦੇ ਗੋਲ਼ੀ ਮਾਰ ਕੇ ਫਰਾਰ ਹੋ ਗਏ। ਗੋਲ਼ੀ ਲੱਗਣ ਨਾਲ ਬਜ਼ੁਰਗ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਚਾਰ ਲੋਕ ਆਏ ਤੇ ਉਨ੍ਹਾਂ ਨੇ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੋਲ਼੍ਹਦਿਆਂ ਹੀ ਬਦਮਾਸ਼ਾਂ ਨੇ ਉਨ੍ਹਾਂ ਦੇ ਪੁੱਤਰ ਜਗਮੋਹਨ ਬਾਰੇ ਪੁੱਛਿਆ। ਮੈਂ ਕਿਹਾ ਕਿ ਉਹ ਘਰ ਨਹੀਂ ਅੰਦਰ ਆ ਕੇ ਚਾਹ ਪੀ ਲਵੋ। ਬੱਸ ਇੰਨੀ ਦੇਰ ਵਿਚ ਉਨ੍ਹਾਂ ਨੇ ਰਿਵਾਲਵਰ ਕੱਢ ਕੇ ਉਸਦੇ ਪਤੀ ਦੇ ਗੋਲ਼ੀਆਂ ਮਾਰ ਦਿੱਤੀਆਂ, ਜਿਸਦੀ ਮੌਕੇ ਉਤੇ ਹੀ ਮੌਤ ਹੋ ਗਈ।

ਘਟਨਾ ਦਾ ਪਤਾ ਲੱਗਦਿਆਂ ਹੀ ਮੋਗੇ ਦੇ ਐੱਸਐੱਸਪੀ ਤੇ ਡੀਐੱਸਪੀ ਜਾਂਚ ਲਈ ਪਹੁੰਚੇ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗਦਾ ਹੈ। ਫਿਲਹਾਲ ਪੁਲਿਸ ਸੀਸੀਟੀਵੀ ਦੀ ਜਾਂਚ ਪੜਤਾਲ ਕਰ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ