ਬਾਘਾਪੁਰਾਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਮੇਟੀਆਂ ਪਾ ਕੇ ਕਰਜ਼ਾਈ ਹੋਏ ਪੁੱਤਰ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਕਸਬੇ ਦੇ ਇਕ ਜਿਊਲਰ ਨੇ ਆਪਣੀ ਦੁਕਾਨ ‘ਤੇ ਜਾਨ ਦੇ ਦਿੱਤੀ। ਪੁੱਤਰ ਦੀ ਚਿਖਾ ਦੀ ਅੱਗ ਅਜੇ ਠੰਡੀ ਵੀ ਨਹੀਂ ਹੋਈ ਸੀ ਕਿ ਕਮੇਟੀਆਂ ਪਾਉਣ ਵਾਲਿਆਂ ਨੇ ਉਸ ਦੇ ਜਿਊਲਰ ਪਿਤਾ ਨੂੰ ਆ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਪੀੜਤ ਨੇ ਸ਼ੁੱਕਰਵਾਰ ਸਵੇਰੇ ਜਿਊਲਰੀ ਸ਼ਾਪ ‘ਚ ਆ ਕੇ ਜਾਨ ਦੇ ਦਿੱਤੀ।

ਜਾਣਕਾਰੀ ਅਨੁਸਾਰ ਕਸਬੇ ‘ਚ ਮੁਦਕੀ ਰੋਡ ‘ਤੇ ਕ੍ਰਿਪਾਲ ਸਿੰਘ ਪੁੱਤਰ ਗੰਗਾ ਸਿੰਘ ਦੀ ਜਿਊਲਰੀ ਸ਼ਾਪ ਹੈ। ਕ੍ਰਿਪਾਲ ਸਿੰਘ ਦੇ ਪੋਤਰੇ ਨੇ ਦੱਸਿਆ ਕਿ ਉਸ ਦੇ ਦਾਦਾ ਕ੍ਰਿਪਾਲ ਸਿੰਘ ਆਮ ਦਿਨਾਂ ਵਾਂਗ ਸਵੇਰੇ ਆਪਣੀ ਦੁਕਾਨ ‘ਤੇ ਗਏ ਸਨ। ਸਵੇਰੇ ਕਰੀਬ 8 ਵਜੇ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ, ਜਿਸ ਦੇ ਆਧਾਰ ‘ਤੇ ਉਹ ਦੁਕਾਨ ਪੁੱਜਾ ਤਾਂ ਕ੍ਰਿਪਾਲ ਸਿੰਘ ਦੁਕਾਨ ‘ਤੇ ਮ੍ਰਿਤ ਸਨ। ਇਸ ਤੋਂ ਪਹਿਲਾਂ ਇਸੇ ਸਾਲ 17 ਜਨਵਰੀ ਨੂੰ ਉਸ ਦੇ ਪਿਤਾ ਗੱਜਨ ਸਿੰਘ ਨੇ ਵੀ ਜਾਨ ਦੇ ਦਿੱਤੀ ਸੀ।

ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਗੱਜਣ ਸਿੰਘ ਮਹੀਨਾਵਾਰ ਕਮੇਟੀਆਂ ਪਾਉਂਦਾ ਸੀ, ਜਿਸ ‘ਚ ਕਸਬੇ ਦੇ ਕਈ ਨਾਮੀ ਵਿਅਕਤੀ ਸ਼ਾਮਲ ਹੁੰਦੇ ਸਨ। ਕਮੇਟੀਆਂ ਕਾਰਨ ਗੱਜਣ ਸਿੰਘ ਕਰਜ਼ੇ ‘ਚ ਡੁੱਬ ਗਿਆ ਸੀ। ਉਸ ਨੇ ਕਰਜ਼ਾ ਮੰਗਣ ਵਾਲਿਆਂ ਤੋਂ ਪਰੇਸ਼ਾਨ ਹੋ ਕੇ 17 ਜਨਵਰੀ ਨੂੰ ਆਪਣੀ ਜਾਨ ਦੇ ਦਿੱਤੀ ਸੀ। ਸੂਚਨਾ ਮਿਲਣ ’ਤੇ ਥਾਣਾ ਬਾਘਾਪੁਰਾਣਾ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਸੀ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)