<p><strong>ਚੰਡੀਗੜ੍ਹ&comma; 31 ਦਸੰਬਰ &vert;<&sol;strong> ਪਹਾੜਾਂ &&num;8216&semi;ਚ ਬਰਫਬਾਰੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ &&num;8216&semi;ਚ ਠੰਡ ਲਗਾਤਾਰ ਜ਼ੋਰ ਫੜ ਰਹੀ ਹੈ। ਸੀਤ ਲਹਿਰ ਦੀ ਚੇਤਾਵਨੀ ਦੇ ਵਿਚਕਾਰ ਹੁਣ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੋਮਵਾਰ ਰਾਤ ਤੋਂ ਹੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਧੁੰਦ ਦੇਖੀ ਗਈ। ਇਸ ਦੇ ਨਾਲ ਹੀ ਸਵੇਰ ਤੱਕ ਕਈ ਥਾਵਾਂ &&num;8216&semi;ਤੇ ਵਿਜ਼ੀਬਿਲਟੀ ਜ਼ੀਰੋ ਦੇ ਨੇੜੇ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦਾ ਦਿਨ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਘੱਟ ਹੈ।<&sol;p>&NewLine;<p>ਮੌਸਮ ਕੇਂਦਰ ਮੁਤਾਬਕ ਪੰਜਾਬ ਵਿਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ &&num;8216&semi;ਚ ਪਠਾਨਕੋਟ&comma; ਗੁਰਦਾਸਪੁਰ&comma; ਹੁਸ਼ਿਆਰਪੁਰ&comma; ਨਵਾਂਸ਼ਹਿਰ&comma; ਫ਼ਿਰੋਜ਼ਪੁਰ&comma; ਫ਼ਾਜ਼ਿਲਕਾ&comma; ਫ਼ਰੀਦਕੋਟ&comma; ਮੁਕਤਸਰ&comma; ਮੋਗਾ&comma; ਬਠਿੰਡਾ&comma; ਫ਼ਤਹਿਗੜ੍ਹ ਸਾਹਿਬ&comma; ਰੂਪਨਗਰ ਅਤੇ ਮੋਹਾਲੀ &&num;8216&semi;ਚ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ&comma; ਜਦਕਿ ਅੰਮ੍ਰਿਤਸਰ&comma; ਤਰਨਤਾਰਨ&comma; ਕਪੂਰਥਲਾ&comma; ਜਲੰਧਰ&comma; ਫ਼ਿਰੋਜ਼ਪੁਰ&comma; ਫ਼ਾਜ਼ਿਲਕਾ&comma; ਫ਼ਰੀਦਕੋਟ&comma; ਮੁਕਤਸਰ&comma; ਮੋਗਾ&comma; ਬਠਿੰਡਾ&comma; ਲੁਧਿਆਣਾ&comma; ਬਰਨਾਲਾ&comma; ਮਾਨਸਾ&comma; ਸੰਗਰੂਰ ਅਤੇ ਮਲੇਰਕੋਟਲਾ ਵਿਚ ਸਮੋਗ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵਿਜ਼ੀਬਿਲਟੀ 50 ਮੀਟਰ ਜਾਂ ਇਸ ਤੋਂ ਵੀ ਘੱਟ ਤੱਕ ਜਾ ਸਕਦੀ ਹੈ।<&sol;p>&NewLine;<p>ਮੌਸਮ ਕੇਂਦਰ ਮੁਤਾਬਕ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ &&num;8216&semi;ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ ਪਰ ਪਹਿਲੀ ਜਨਵਰੀ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ ਪਰ 6 ਜਨਵਰੀ ਦੇ ਆਸ-ਪਾਸ ਦੋ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ&comma; ਜਿਸ ਦਾ ਅਸਰ ਪੱਛਮੀ ਹਿਮਾਲੀਅਨ ਰੇਂਜ &&num;8216&semi;ਤੇ ਦੇਖਣ ਨੂੰ ਮਿਲੇਗਾ&comma; ਜਿਸ ਤੋਂ ਬਾਅਦ ਪਹਾੜਾਂ &&num;8216&semi;ਤੇ ਫਿਰ ਤੋਂ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਆਉਣ ਵਾਲੇ ਦਿਨਾਂ &&num;8216&semi;ਚ ਮੈਦਾਨੀ ਇਲਾਕਿਆਂ &&num;8216&semi;ਚ ਫਿਰ ਤੋਂ ਠੰਡ ਵਧਣ ਦੀ ਉਮੀਦ ਹੈ।<br &sol;>&NewLine;<&excl;-- WP QUADS Content Ad Plugin v&period; 3&period;0&period;5&period;1 --><&sol;p>&NewLine;<div class&equals;"quads-location quads-ad96551 " id&equals;"quads-ad96551" style&equals;"float&colon;none&semi;margin&colon;0px 3px 3px 3px&semi;padding&colon;0px 0px 0px 0px&semi;" data-lazydelay&equals;"3000">&NewLine;<amp-ad layout&equals;"fixed" width&equals;300 height&equals;250 type&equals;"adsense" data-ad-client&equals;"ca-pub-1861488811465739" data-ad-slot&equals;"6110719604"><&sol;amp-ad>&NewLine;<&sol;div><&sol;p>&NewLine;