ਮਾਨਸਾ/ਬਰੇਟਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਦਿਆਲਪੁਰਾ ਰੋਡ ‘ਤੇ ਮਾਮਾ-ਭਾਣਜੇ ਦੇ ਨਹਿਰ ਵਿਚ ਨਹਾਉਣ ਸਮੇਂ ਡੁੱਬਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਭੂਸ਼ਣ ਕੁਮਾਰ ਨੇ ਦੱਸਿਆ ਕਿ ਮੇਰਾ ਚਾਚਾ ਰਾਜੇਸ਼ ਕੁਮਾਰ 35 ਸਾਲਾ ਅਤੇ ਉਸਦਾ ਭਾਣਜਾ ਮੰਗਲ ਸਿੰਘ 15 ਸਾਲਾ ਲੱਕੜਾਂ ਇਕੱਠੀਆਂ ਕਰਨ ਕੁਲਰੀਆਂ ਰੋਡ ’ਤੇ ਨਹਿਰ ’ਤੇ ਗਏ ਸਨ ਪਰ ਜ਼ਿਆਦਾ ਗਰਮੀ ਹੋਣ ਕਾਰਨ ਰਾਜੇਸ਼ ਕੁਮਾਰ ਨਹਿਰ ਵਿਚ ਨਹਾਉਣ ਲਈ ਉਤਰਿਆ ਤੇ ਤੈਰਨਾ ਨਾ ਆਉਣ ਕਾਰਨ ਰੁੜ੍ਹ ਗਿਆ।
ਉਸਨੂੰ ਬਚਾਉਣ ਦੀ ਕੋਸ਼ਿਸ਼ ਵਿਚ ਮੰਗਲ ਸਿੰਘ ਵੀ ਨਹਿਰ ਵਿਚ ਰੁੜ੍ਹ ਗਿਆ। ਉਨ੍ਹਾਂ ਨਾਲ ਗਏ ਤੀਸਰੇ ਵਿਅਕਤੀ ਨੇ ਘਟਨਾ ਦੀ ਸਾਰੀ ਜਾਣਕਾਰੀ ਘਰ ਆ ਕੇ ਦਿੱਤੀ। ਲੋਕਾਂ ਦੀ ਮਦਦ ਨਾਲ ਭਾਲ ਕਰਦਿਆਂ ਰਾਜੇਸ਼ ਕੁਮਾਰ ਦੀ ਲਾਸ਼ ਮਿਲ ਗਈ ਤੇ ਨਾਬਾਲਗ ਮੰਗਲ ਦੀ ਭਾਲ ਕੀਤੀ ਜਾ ਰਹੀ ਹੈ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)