ਬਰਨਾਲਾ | ਲਵਪ੍ਰੀਤ ਖੁਦਕੁਸ਼ੀ ਮਾਮਲੇ ‘ਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਲਵਪ੍ਰੀਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਮੈਂ ਪਰਿਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਪੁੱਤ ਤਾਂ ਵਾਪਸ ਨਹੀਂ ਆ ਸਕਦਾ ਪਰ ਇਨਸਾਫ ਜ਼ਰੂਰ ਮਿਲੇਗਾ।

ਮਨੀਸ਼ਾ ਗੁਲਾਟੀ ਨੇ ਦੱਸਿਆ- ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਵੇਗੀ। ਲੜਕੀ ਦੇ ਮਾਪਿਆਂ ਨਾਲ ਵੀ ਮੇਰੀ ਗੱਲ ਹੋ ਚੁੱਕੀ ਹੈ। ਮੈਂ ਕੈਨੇਡਾ ਰਹਿੰਦੀ ਬੇਅੰਤ ਕੌਰ ਨਾਲ ਗੱਲ ਕੀਤੀ ਹੈ ਤੇ ਉਸ ਨੂੰ ਕਿਹਾ ਕਿ ਜਾਂਚ ‘ਚ ਸ਼ਾਮਿਲ ਹੋਣ ਲਈ ਇਥੇ ਆਉਣਾ ਪੈ ਸਕਦਾ ਹੈ।

ਗੁਲਾਟੀ ਨੇ ਕਿਹਾ ਕਿ ਬੇਅੰਤ ਕੌਰ ਕੈਨੇਡਾ ਤੋਂ ਡਿਪੋਰਟ ਵੀ ਹੋ ਸਕਦੀ ਹੈ।

ਜਲੰਧਰ ਦੇ ਇੰਟਰਨੈਸ਼ਨਲ ਐਜੂਕੇਸ਼ਨ ਸਰਵਿਸਿਜ਼ ਦੇ ਮਾਲਕ ਹਰਸੌਰਵ ਸਿੰਘ ਬਜਾਜ ਨੇ ਦੱਸਿਆ ਕਿ ਜੇਕਰ ਬੇਅੰਤ ਕੌਰ ਨੇ ਹਾਈ ਕਮਿਸ਼ਨ ‘ਚ ਦੱਸਿਆ ਹੋਇਆ ਹੈ ਕਿ ਉਹ ਮੈਰਿਡ ਹੈ, ਫਿਰ ਉਹ ਡਿਪੋਰਟ ਨਹੀਂ ਹੋਵੇਗੀ। ਜੇਕਰ ਬੇਅੰਤ ਕੌਰ ਨੇ ਖੁਦ ਨੂੰ ਸਿੰਗਲ ਦੱਸਿਆ ਹੋਵੇਗਾ ਤਾਂ ਡਿਪੋਰਟ ਹੋ ਸਕਦੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਲੈਵਲ ‘ਤੇ ਬੇਅੰਤ ਕੌਰ ਵੱਲੋਂ ਵਿਆਹ ਸਬੰਧੀ ਜਾਣਕਾਰੀ ਅਪਡੇਟ ਕੀਤੀ ਹੋਣੀ ਚਾਹੀਦੀ ਹੈ ਤਾਂ ਹੀ ਉਸ ਦਾ ਬਚਾ ਹੋ ਸਕਦਾ ਹੈ।

ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਕੁਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੇਣਾ…

ਬੇਅੰਤ ਕੌਰ ਦਾ ਪਰਿਵਾਰ ਵੀ ਆਇਆ ਸਾਹਮਣੇ, ਸੁਣੋ ਕੀ ਦਿੱਤੀ ਦਲੀਲ

NRI ਵਹੁਟੀਆਂ ਤੋਂ ਸਤਾਏ ਇਨ੍ਹਾਂ ਨੌਜਵਾਨਾਂ ਦਾ ਵੀ ਦਰਦ ਸੁਣੋ…

Beant Kaur ਦੇ ਘਰ Canada Immigration ਦਾ ਅਫ਼ਸਰ ਬਣ ਪਹੁੰਚਿਆ ਠੱਗ, ਵੇਖੋ Viral Video

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)