ਅੰਮ੍ਰਿਤਸਰ | ਮਲੇਸ਼ੀਆ ਜਾਣ ਤੋਂ ਪਹਿਲਾਂ ਇੱਕ ਲੜਕੀ ਘਰੋਂ ਸੋਨਾ ਅਤੇ 70 ਹਜਾਰ ਰੁਪਏ ਲੈ ਕੇ ਚਲੀ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇੱਕ ਮੁੰਡਾ ਉਸ ਨੂੰ ਵਰਗਲਾ ਕੇ ਲੈ ਗਿਆ ਹੈ ਪਰ ਪੁਲਿਸ ਕੇਸ ਨਹੀਂ ਦਰਜ ਕਰ ਰਹੀ।
ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਆਉਂਦੇ ਅੰਨਗੜ ਇਲਾਕੇ ਦਾ ਹੈ।
ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੀ ਬੇਟੀ ਜੋ ਕਿ 24 ਸਾਲਾ ਦੀ ਹੈ ਅਤੇ ਉਸਦੀ ਛੇ ਜੁਲਾਈ ਨੂੰ ਮਲੇਸ਼ੀਆ ਦੀ ਫਲਾਇਟ ਸੀ ਪਰ ਉਸ ਨੂੰ ਗੁੰਮਰਾਹ ਕਰਕੇ ਘਰੋਂ 70 ਹਜਾਰ ਰੁਪਏ ਨਕਦ ਤੇ ਗਹਿਣੇ ਲੈ ਕੇ ਭਜਾਇਆ ਗਿਆ ਹੈ। ਇਸ ਸਬੰਧੀ ਪੁਲਿਸ ਪਰਚਾ ਦਰਜ ਨਹੀਂ ਕਰ ਰਹੀ ਹੈ। ਦੁਖੀ ਹੋ ਕੇ ਥਾਣੇ ਦੇ ਬਾਹਰ ਸਾਨੂੰ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਜਦੋਂ ਤੱਕ ਪਰਚਾ ਦਰਜ ਨਹੀਂ ਹੁੰਦਾ ਅਸੀਂ ਧਰਨਾ ਨਹੀਂ ਚੁੱਕਾਂਗੇ। ਐਸਐਚਉ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੀ ਸ਼ਿਕਾਇਤ ਮਿਲੀ ਹੈ। ਤਫਤੀਸ਼ ਤੋਂ ਬਾਅਦ ਹੀ ਕੋਈ ਐਕਸ਼ਨ ਲਿਆ ਜਾਵੇਗਾ।